ਮਾਤਾ ਵੈਸ਼ਨੋ ਦੇਵੀ ਮੰਦਿਰ ਵਿੱਚ ਮਚੀ ਭਗਦੜ ਵਿੱਚ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਇੱਕ ਔਰਤ ਦੀ ਵੀ ਮੌਤ ਹੋ ਗਈ ਹੈ। ਝੱਜਰ ਜ਼ਿਲ੍ਹੇ ਦੇ ਬੇਰੀ ਇਲਾਕੇ ਦੀ ਰਹਿਣ ਵਾਲੀ 38 ਸਾਲਾ ਮਮਤਾ 3 ਦਿਨ ਪਹਿਲਾਂ ਆਪਣੇ 19 ਸਾਲਾ ਬੇਟੇ ਆਦਿਤਿਆ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਈ ਸੀ। ਨਵੇਂ ਸਾਲ ਦੇ ਮੌਕੇ ‘ਤੇ ਦੋਵਾਂ ਨੇ ਮਾਂ ਦੇ ਦਰਸ਼ਨ ਕੀਤੇ ਸਨ ਪਰ ਘਰ ਪਰਤਣ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ।
ਮਮਤਾ ਦੇ ਗੁਆਂਢੀਆਂ ਨੇ ਦੱਸਿਆ ਕਿ ਉਹ ਦੋਵੇਂ ਰਾਤ ਕਰੀਬ 2.30 ਵਜੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ, ਇਸ ਦੌਰਾਨ ਮੰਦਰ ਦੇ ਕੋਲ ਅਚਾਨਕ ਭਗਦੜ ਮੱਚ ਗਈ। ਆਦਿਤਿਆ ਆਪਣੀ ਮਾਂ ਮਮਤਾ ਤੋਂ ਵੱਖ ਹੋ ਗਿਆ ਅਤੇ ਮਮਤਾ ਭਗਦੜ ਦਾ ਸ਼ਿਕਾਰ ਹੋ ਗਈ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਫੀ ਭਾਲ ਕਰਨ ਤੋਂ ਬਾਅਦ ਜਦੋਂ ਥੋੜੀ ਸ਼ਾਂਤੀ ਹੋਈ ਤਾਂ ਆਦਿਤਿਆ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ।
ਆਦਿਤਿਆ ਸੁਰੱਖਿਅਤ ਹੈ। ਮਮਤਾ ਦੇ ਪਰਿਵਾਰਕ ਮੈਂਬਰ ਬੇਰੀ ਤੋਂ ਕਟੜਾ ਪਹੁੰਚ ਗਏ ਹਨ। ਦੇਰ ਸ਼ਾਮ ਤੱਕ ਮਮਤਾ ਦੀ ਮ੍ਰਿਤਕ ਦੇਹ ਬੇਰੀ ਪਹੁੰਚ ਸਕਦੀ ਹੈ। ਮਮਤਾ ਦੇ ਪਤੀ ਸੁਰਿੰਦਰ ਦੀ 3 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਆਪਣੀ ਸੱਸ, ਬੇਟਾ ਆਦਿਤਿਆ ਅਤੇ 13 ਸਾਲ ਦੀ ਧੀ ਛੱਡ ਗਿਆ ਹੈ। ਮਮਤਾ ਦੀ ਮੌਤ ਨਾਲ ਪਰਿਵਾਰ ਸਦਮੇ ‘ਚ ਹੈ। ਫਿਲਹਾਲ ਮਮਤਾ ਦੇ ਘਰ ਕੋਈ ਨਹੀਂ ਹੈ।
ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ‘ਤੇ ਭਗਦੜ ਦਾ ਸ਼ਿਕਾਰ ਹੋਈ ਇਕ ਹੋਰ ਔਰਤ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਅਣਪਛਾਤੀ ਔਰਤ ਪੰਜਾਬ ਦੀ ਰਹਿਣ ਵਾਲੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੱਥ ‘ਤੇ ਖੰਡਾ ਸਾਹਿਬ ਦਾ ਟੈਟੂ ਬਣਿਆ ਹੋਇਆ ਹੈ। ਇਸ ਲਈ ਔਰਤ ਸਿੱਖ ਪਰਿਵਾਰ ਦੀ ਹੋ ਸਕਦੀ ਹੈ ਅਤੇ ਪੰਜਾਬ ਦੀ ਵਸਨੀਕ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: