ਅਸਮ ਸਰਕਾਰ ਵੱਲੋਂ ਸਕੂਲ ਟੀਚਰਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਇਸ ਨਵੇਂ ਹੁਕਮ ਤਹਿਤ ਟੀਚਰਾਂ ਲਈ ਜ਼ਰੂਰੀ ਡ੍ਰੈੱਸ ਕੋਡ ਲਾਗੂ ਕੀਤਾ ਗਿਆ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਸਕੂਲ ਵਿਚ ਟੀਚਰਾਂ ਨੂੰ ਸਾਦੇ ਕੱਪੜੇ ਪਹਿਨ ਕੇ ਆਉਣਾ ਜ਼ਰੂਰੀ ਹੈ। ਸਕੂਲ ਵਿਚ ਟੀਚਰ ਟੀ-ਸ਼ਰਟ ਜਾਂ ਜੀਂਸ ਪਹਿਨ ਕੇ ਨਹੀਂ ਆ ਸਕਦੇ ਹਨ।
ਸ਼ਨੀਵਾਰ ਨੂੰ ਜਾਰੀ ਹੁਕਮ ਵਿਚ ਕਿਹਾ ਹੈ ਕਿ ਡ੍ਰੈੱਸ ਕੋਡ ਲਾਗੂ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਕਈ ਟੀਚਰ ਅਜਿਹੇ ਕੱਪੜੇ ਪਹਿਨ ਕੇ ਸਕੂਲ ਆਉਂਦੇ ਹਨ ਜੋ ਲੋਕਾਂ ਨੂੰ ਸਵੀਕਾਰ ਨਹੀਂ ਹੈ। ਸਕੂਲ ਵਿਚ ਡ੍ਰੈੱਸ ਕੋਡ ਨੂੰ ਲੈ ਕੇ ਅਸਮ ਦੇ ਸਿੱਖਿਆ ਮੰਤਰੀ ਰਾਨੋਜ ਪੇਗੂ ਨੇ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਦੇ ਟੀਚਰਾਂ ਵਿਚ ਨਿਰਧਾਰਿਤ ਡ੍ਰੈੱਸ ਕੋਡ ਨੂੰ ਲੈ ਕੇ ਕੀ ਗਲਤਫਹਿਮੀਆਂ ਹਨ। ਮੈਂ ਸਪੱਸ਼ਟ ਤੌਰ ‘ਤੇ ਨੋਟੀਫਿਕੇਸ਼ਨ ਜਾਰੀ ਕਰ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇੱਕ ਅਧਿਆਪਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਖਾਸ ਤੌਰ ‘ਤੇ ਆਪਣੇ ਫਰਜ਼ ਨਿਭਾਉਂਦੇ ਹੋਏ ਪੂਰੀ ਸ਼ਿਸ਼ਟਾਚਾਰ ਦੀ ਮਿਸਾਲ ਬਣੇ, ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਇੱਕ ਪਹਿਰਾਵੇ ਦੇ ਕੋਡ ਦੀ ਪਾਲਣਾ ਕੀਤੀ ਜਾਵੇ ਜੋ ਕੰਮ ਵਾਲੀ ਥਾਂ ‘ਤੇ ਮਰਿਆਦਾ, ਸ਼ਾਲੀਨਤਾ ਅਤੇ ਉਦੇਸ਼ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ 7 ਲੋਕਾਂ ਨੂੰ ਦਰੜਨ ਵਾਲਾ ਨੈਸ਼ਨਲ ਸ਼ੂਟਰ 4 ਦਿਨਾਂ ਬਾਅਦ ਕਾਬੂ, 3 ਲੋਕਾਂ ਦੀ ਹੋ ਚੁੱਕੀ ਹੈ ਮੌ.ਤ
ਅਸਮ ਸਰਕਾਰ ਦੇ ਹੁਕਮ ਦੇ ਬਾਅਦ ਟੀਚਰ ਸ਼ਰਟ ਤੇ ਪੈਂਟ ਪਹਿਨ ਕੇ ਸਕੂਲ ਆਉਣਗੇ ਤੇ ਦੂਜੇ ਪਾਸੇ ਮਹਿਲਾ ਟੀਚਰ ਸਾੜ੍ਹੀ ਤੇ ਸਲਵਾਰ ਸੂਟ ਪਹਿਨ ਕੇ ਹੀ ਸਕੂਲ ਆ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: