ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਡਾ EPFO ਖਾਤਾ ਜ਼ਰੂਰ ਹੋਵੇਗਾ, ਅਜਿਹੇ ‘ਚ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਅਸਲ ਵਿੱਚ, ਜਦੋਂ ਵੀ ਤੁਸੀਂ ਨੌਕਰੀ ਬਦਲਦੇ ਹੋ, ਤੁਹਾਨੂੰ ਇਸ ਦੇ ਨਾਲ ਆਪਣੇ EPFO ਬੈਲੇਂਸ ਨੂੰ ਟ੍ਰਾਂਸਫਰ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਕਈ ਵਾਰ EPFO ਬੈਲੇਂਸ ਮਹੀਨਿਆਂ ਤੱਕ ਟਰਾਂਸਫਰ ਨਹੀਂ ਹੋ ਪਾਉਂਦਾ। ਪਰ ਹੁਣ ਅਜਿਹਾ ਨਹੀਂ ਹੋਵੇਗਾ।
ਹੁਣ EPFO ਖਾਤਾ ਧਾਰਕਾਂ ਨੂੰ ਨੌਕਰੀ ਬਦਲਣ ‘ਤੇ ਮੈਨੂਅਲ PF ਟ੍ਰਾਂਸਫਰ ਲਈ ਰਿਕਵੈਸਟ ਪਾਉਣ ਦੀ ਲੋੜ ਨਹੀਂ ਹੋਵੇਗੀ। EPFO ਨੇ ਆਟੋਮੈਟਿਕ ਫੰਡ ਟ੍ਰਾਂਸਫਰ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਹ ਸਹੂਲਤ 1 ਅਪ੍ਰੈਲ ਤੋਂ ਮਿਲਣੀ ਸ਼ੁਰੂ ਹੋ ਗਈ ਹੈ। ਪਹਿਲਾਂ ਯੂਨੀਵਰਸਲ ਅਕਾਊਂਟ ਨੰਬਰ (UAN) ਹੋਣ ਦੇ ਬਾਵਜੂਦ ਲੋਕਾਂ ਨੂੰ PF ਟਰਾਂਸਫਰ ਲਈ ਰਿਕਵੈਸਟ ਪਾਉਣੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਹੁਣ ਨੌਕਰੀਪੇਸ਼ਾ ਲੋਕ ਇਸ ਪਰੇਸ਼ਾਨੀ ਦੀ ਚਿੰਤਾ ਕੀਤੇ ਬਿਨਾਂ ਨਵੀਂ ਨੌਕਰੀ ਦੀ ਖੋਜ ਕਰ ਸਕਦੇ ਹਨ। ਨਵੀਂ ਨੌਕਰੀ ਬਦਲਣ ‘ਤੇ, ਈਪੀਐਫ ਖਾਤੇ ਵਿੱਚ ਪੈਸੇ ਆਪਣੇ ਆਪ ਟਰਾਂਸਫਰ ਹੋ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਕਰਮਚਾਰੀਆਂ ਨੂੰ ਆਪਣੀ ਤਨਖਾਹ ਦਾ 12 ਫੀਸਦੀ EPF ਵਿੱਚ ਰੱਖਣਾ ਹੁੰਦਾ ਹੈ। ਇਸ ਤੋਂ ਇਲਾਵਾ, ਰੁਜ਼ਗਾਰਦਾਤਾ ਨੂੰ ਵੀ ਕਰਮਚਾਰੀ ਵੱਲੋਂ ਈਪੀਐਫ ਖਾਤੇ ਵਿੱਚ ਬਰਾਬਰ ਦੀ ਰਕਮ ਜਮ੍ਹਾ ਕਰਾਉਣੀ ਪੈਂਦੀ ਹੈ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ‘ਤੇ ਸੁਪਰੀਮ ਕੋਰਟ ਸਖਤ, ਕਿਹਾ- ‘ਮਾਫੀ ਸਵੀਕਾਰ ਨਹੀਂ, ਐਕਸ਼ਨ ਲਈ ਤਿਆਰ ਰਹੋ’
ਯੂਨੀਵਰਸਲ ਅਕਾਊਂਟ ਨੰਬਰ (UAN) ਇੱਕ ਤੋਂ ਵੱਧ ਵੱਖ-ਵੱਖ ਰੋਜ਼ਗਾਰਦਾਤਾਵਾਂ ਦੁਆਰਾ ਇੱਕ ਵਿਅਕਤੀ ਨੂੰ ਜਾਰੀ ਕੀਤੇ ਗਏ ਮਲਟੀਪਲ ਮੈਂਬਰ ਆਈਡੀ ਲਈ ਇੱਕ ਕੇਂਦਰੀ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਇਹ ਮਲਟੀਪਲ ਈਪੀਐਫ ਖਾਤਿਆਂ (ਮੈਂਬਰ ਆਈਡੀ) ਨੂੰ ਇੱਕ ਮੈਂਬਰ ਨਾਲ ਲਿੰਕ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ।
UAN ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਵਿੱਚ UAN ਕਾਰਡ, ਸਾਰੇ ਟ੍ਰਾਂਸਫਰ-ਇਨ ਵੇਰਵਿਆਂ ਦੇ ਨਾਲ ਇੱਕ ਅਪਡੇਟ ਕੀਤੀ PF ਪਾਸਬੁੱਕ, ਮੌਜੂਦਾ PF ID ਨਾਲ ਪਿਛਲੇ ਮੈਂਬਰਾਂ ਦੀ PF ID ਨੂੰ ਲਿੰਕ ਕਰਨ ਦੀ ਸਮਰੱਥਾ, ਯੋਗਦਾਨਾਂ ਦੇ ਕ੍ਰੈਡਿਟ ਸੰਬੰਧੀ ਮਹੀਨਾਵਾਰ SMS ਸੂਚਨਾਵਾਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: