ਹੋਲੇ ਮੁਹੱਲੇ ਮੌਕੇ ਹੋਏ ਨਿਹੰਗ ਪ੍ਰਦੀਪ ਸਿੰਘ ਦੇ ਕਤਲਕਾਂਡ ਵਿਚ ਨਵਾਂ ਮੋੜ ਆਇਆ ਹੈ। ਇਸ ਝੜਪ ਵਿਚ ਜ਼ਖਮੀ ਹੋਏ ਸਤਬੀਰ ਸਿੰਘ ਦੀ ਪਤਨੀ ਨੇ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਸ ਕਤਲਕਾਂਡ ਵਿਚ ਬੇਵਜ੍ਹਾ ਉਸ ਦੇ ਪਤੀ ਨੂੰ ਫਸਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਪ੍ਰਦੀਪ ਨੇ ਪਹਿਲਾਂ ਉਸ ਦੇ ਪਤੀ ਉਤੇ ਕ੍ਰਿਪਾਨਾਂ ਨਾਲ ਹਮਲਾ ਕੀਤਾ ਸੀ। ਉਸ ਨੇ ਸਤਬੀਰ ਦੇ ਦੋਵੇਂ ਹੱਥ ਵੱਢੇ, ਬਾਂਹ ਨੂੰ ਨੁਕਸਾਨ ਪਹੁੰਚਾਇਆ ਤੇ ਲੱਤਾਂ ’ਤੇ ਡੰਡੇ ਮਾਰੇ ਸਨ।
ਗੁਰਵਿੰਦਰ ਕੌਰ ਨੇ ਇਹ ਵੀ ਕਿਹਾ ਕਿ ਪ੍ਰਦੀਪ ਉਤੇ ਹਮਲਾ ਸਤਬੀਰ ਨੇ ਨਹੀਂ ਸਗੋਂ ਉਥੇ ਮੌਜੂਦ ਭੀੜ ਨੇ ਕੀਤਾ ਸੀ ਕਿਉਂਕਿ ਉਸ ਵੇਲੇ ਉਸ ਦਾ ਪਤੀ ਤਾਂ ਜ਼ਖਮੀ ਸੀ। ਉਸ ਨੇ ਸੀਬੀਆਈ ਤੋਂ ਇਸ ਕੇਸ ਦੀ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਬਿਨਾਂ ਜਾਂਚ ਤੇ ਉਸਦੇ ਪਤੀ ਨੂੰ ਮੁਲਜ਼ਮ ਬਣਾਇਆ ਜੋ ਕਿ ਬਿਲਕੁੱਲ ਹੀ ਬੇਕਸੂਰ ਹੈ। ਪਤਨੀ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ।
ਗੁਰਵਿੰਦਰ ਕੌਰ ਦਾ ਇਹ ਵੀ ਦੋਸ਼ ਹੈ ਕਿ ਘਟਨਾ ਸਮੇਂ ਸਤਬੀਰ ਦਾ ਪਿਤਾ ਪਿੰਡ ਵਿਚ ਹੀ ਮੌਜੂਦ ਸੀ ਜਦੋਂ ਕਿ ਪੁਲਿਸ ਵੱਲੋਂ ਉਸ ਉਤੇ ਵੀ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਗਲਤ ਹੈ।
ਵੀਡੀਓ ਲਈ ਕਲਿੱਕ ਕਰੋ -: