ਮੂਸੇਵਾਲਾ ਕਤਲਕਾਂਡ ਦੇ ਤਾਰ ਹੁਣ ਉੱਤਰ ਪ੍ਰਦੇਸ਼ ਦੇ ਹਥਿਆਰ ਸਪਲਾਇਰ ਕੁਰਬਾਨ-ਇਰਫਾਨ ਗੈਂਗ ਨਾਲ ਜੁੜ ਗਏ ਹਨ। ਇਨ੍ਹਾਂ ਤੋਂ ਮੂਸੇਵਾਲਾ ਹੱਤਿਆ ਲਈ ਏਕੇ-47 ਖਰੀਦੀ ਗਈ ਸੀ। ਇਸ ਦਾਪਤਾ ਲੱਗਣ ਦੇ ਬਾਅਦ ਰਾਸ਼ਟਰੀ ਜਾਂਚ ਏਜੰਸੀ ਮੂਸੇਵਾਲਾ ਕਤਲਕਾਂਡ ਦੀ ਜਾਂਚ ਸ਼ੁਰੂ ਕਰ ਸਕਦੀ ਹੈ। ਐੱਨ.ਆਈ.ਏ. ਨੇ ਉੱਤਰ ਪ੍ਰਦੇਸ਼ ਤੋਂ ਨਦੀਮ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਸੂਤਰਾਂ ਮੁਤਾਬਕ ਲਾਰੈਂਸ ਨੇਪੰਜਾਬ ਪੁਲਿਸ ਅੱਗੇ ਇਹ ਖੁਲਾਸਾ ਕੀਤਾ ਹੈ। ਇਸ ਵਿਚ ਦੱਸਿਆ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਕੁਰਬਾਨ-ਇਰਫਾਨ ਗੈਂਗ ਤੋਂ ਖਰੀਦੇ ਸਨ। ਉਨ੍ਹਾਂ ਦਾ ਗੈਂਗ ਪਹਿਲਾਂ ਵੀ ਇਨ੍ਹਾਂ ਤੋਂ ਹਥਿਆਰ ਲੈਂਦਾ ਰਿਹਾ ਹੈ।
ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਤੇ ਖਾਸ ਕਰਕੇ ਏਕੇ-47 ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਖਰੀਦੀ ਗਈ ਹੈ। ਇਹ ਹਥਿਾਰ ਬੁਲੰਦਸ਼ਹਿਰ ਦੇ ਖੁਰਜਾ ਸ਼ਹਿਰ ਲਿਆਂਦਾ ਗਿਆ ਸੀ। ਏਕੇ-47 ਨੂੰ 8 ਲੱਖ ਰੁਪਏ ਵਿਚ ਖਰੀਦਿਆ ਗਿਆ ਸੀ। ਇਸ ਨੂੰ ਖਾਸ ਤੌਰ ‘ਤੇ ਮੂਸੇਵਾਲਾ ਦੀ ਹੱਤਿਆ ਲਈ ਮੰਗਵਾਇਆ ਗਿਆ ਸੀ।
ਇਹ ਵੀ ਪੜ੍ਹੋ : SGPC ਪ੍ਰਧਾਨ ਵੱਲੋਂ ਬਠਿੰਡਾ ਜੇਲ੍ਹ ‘ਚ ਸਿੱਖ ਕੈਦੀ ਦੇ ਕੇਸ ਕਤਲ ਕੀਤੇ ਜਾਣ ਦੀ ਨਿਖੇਧੀ, ਕੀਤੀ ਕਾਰਵਾਈ ਦੀ ਮੰਗ
ਕੁਰਬਾਨ ਅੰਸਾਰੀ ਉੱਤਰ ਪ੍ਰਦੇਸ਼ ਦਾ ਹਥਿਆਰ ਸਪਲਾਇਰ ਹੈ। 2016 ਵਿਚ ਦਿੱਲੀ ਪੁਲਿਸ ਨੇ ਉਸ ਤੋਂ 1 ਕਰੋੜ ਦੇ ਹਥਿਆਰ ਸਣੇ ਕਾਬੂ ਕੀਤਾ ਸੀ ਉਦੋਂ ਖੁਲਾਸਾ ਹੋਇਆ ਕਿ ਉਸ ਨੇ ਇਹ ਹਥਿਆਰ ਪਾਕਿਸਤਾਨ ਤੋਂ ਮੰਗਵਾਏ ਸਨ। ਹਾਲਾਂਕਿ ਕੁਰਬਾਨ ਦੀ ਹੁਣ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ ਤੇ ਨਦੀਮ ਨੇ ਇਹ ਕੰਮ ਸੰਭਾਲ ਲਿਆ।
ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਇਸ ਦੇ ਬਾਅਦ ਪੰਜਾਬ ਪੁਲਿਸ ਲਾਰੈਂਸ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ। ਉਸ ਤੋਂ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ। ਇਸ ਗੈਂਗ ਦੇ ਦੂਜੇ ਮੈਂਬਰ ਕੈਨੇਡਾ ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: