ਮਲੇਸ਼ੀਆ ਦੇ 80 ਸਾਲਾਂ ਰਿਟਾਇਰ ਯੋਬ ਅਹਿਮਦ ਅਤੇ ਉਸ ਦੀ ਪਤਨੀ ਜ਼ਲੇਹਾ ਜ਼ੈਨੁਲ ਆਬਿਦੀਨ, 42 ਨੇ ਹਾਲ ਹੀ ਵਿੱਚ ਆਪਣੀ ਨਵਜੰਮੀ ਬੱਚੀ ਨੂਰ ਦਾ ਸਵਾਗਤ ਕੀਤਾ। ਯੋਬ ਨੇ ਕਿਹਾ ਕਿ ਉਸ ਦੀ ਉਮਰ ਵਿਚ ਬੱਚਾ ਹੋਣਾ ਇਕ ਅਣਕਿਆਸੀ ਘਟਨਾ ਸੀ, ਪਰ ਉਸ ਨੇ ਇਸ ਨੂੰ ਅੱਲ੍ਹਾ ਦਾ ਤੋਹਫ਼ਾ ਮੰਨਿਆ।
ਇੱਕ ਰਿਪੋਰਟ ਮੁਤਾਬਕ ਯੋਬ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਸ ਉਮਰ ਵਿਚ ਉਸ ਦਾ ਬੱਚਾ ਹੋਵੇਗਾ। ਉਸ ਨੇ ਕਿਹਾ ਕਿ ਅਜਿਹਾ ਇਸ ਲਈ ਨਹੀਂ ਹੈ ਕਿ ਮੈਂ ਬਹੁਤ ‘ਮਜ਼ਬੂਤ’ ਹਾਂ, ਪਰ ਮੇਰਾ ਮੰਨਣਾ ਹੈ ਕਿ ਇਹ ਸਭ ਭਗਵਾਨ ਦੀ ਕਿਰਪਾ ਨਾਲ ਹੋਇਆ ਹੈ। ਮੇਰੇ ਬੱਚੇ ਦਾ ਜਨਮ ਅੱਲ੍ਹਾ ਦਾ ਤੋਹਫ਼ਾ ਅਤੇ ਇੱਛਾ ਹੈ। ਯੋਬ ਨੇ TikTok ਅਕਾਊਂਟ @ummimakhapakyob ‘ਤੇ ਆਪਣੀ ਖੁਸ਼ਖਬਰੀ ਸਾਂਝੀ ਕੀਤੀ, ਜਿਸ ਵਿੱਚ ਉਸ ਨੂੰ ਨਵਜੰਮੇ ਬੱਚੇ ਦੇ ਸਾਹਮਣੇ ਪ੍ਰਾਰਥਨਾ ਕਰਦੇ ਦੇਖਿਆ ਜਾ ਸਕਦਾ ਹੈ।

ਉਸ ਨੇ ਦੱਸਿਆ ਕਿ ਉਸ ਦੀ ਵਧਦੀ ਉਮਰ ਦੇ ਮੱਦੇਨਜ਼ਰ ਉਹ ਬੱਚਾ ਪੈਦਾ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਸੀ ਕਿਉਂਕਿ ਉਸ ਦੇ ਪਿਛਲੇ ਵਿਆਹ ਤੋਂ ਉਸ ਦੇ ਚਾਰ ਬੱਚੇ ਪਹਿਲਾਂ ਹੀ ਵੱਡੇ ਹੋ ਚੁੱਕੇ ਸਨ। ਇਸ ਦੇ ਨਾਲ ਹੀ ਪਤਨੀ ਜਲੇਹਾ ਦਾ ਕਹਿਣਾ ਹੈ ਕਿ ਉਸ ਦੇ ਅਤੇ ਯੋਬ ਵਿਚਕਾਰ ਬੱਚੇ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ ਸੀ, ਹਾਲਾਂਕਿ ਉਨ੍ਹਾਂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ।
ਜਲੇਹਾ ਦਾ ਪੰਜ ਸਾਲ ਪਹਿਲਾਂ ਗਰਭਪਾਤ ਹੋਇਆ ਸੀ। ਜਦੋਂ ਉਸ ਨੂੰ ਦੁਬਾਰਾ ਗਰਭ ਅਵਸਥਾ ਦੀ ਖ਼ਬਰ ਮਿਲੀ ਤਾਂ ਪਹਿਲਾਂ ਉਹ ਹੈਰਾਨ ਰਹਿ ਗਈ ਅਤੇ ਫਿਰ ਉਸ ਨੇ ਇਸ ਨੂੰ ਕਿਸਮਤ ਦਾ ਮੋੜ ਸਮਝਿਆ। ਉਸ ਨੇ ਦੱਸਿਆ ਕਿ ਉਸ ਦੀ ਖੁਸ਼ੀ ਵਿਚ ਉਸ ਦੇ ਵੱਡੇ ਬੱਚੇ ਵੀ ਸ਼ਾਮਲ ਹਨ, ਕਿਉਂਕਿ ਉਸ ਨੂੰ ਛੋਟਾ ਭਰਾ ਅਤੇ ਭੈਣ ਮਿਲੇ ਕਾਫੀ ਸਮਾਂ ਹੋ ਗਿਆ ਹੈ। ਜਲੇਹਾ ਦੇ ਪਿਛਲੇ ਵਿਆਹਾਂ ਤੋਂ ਤਿੰਨ ਬੱਚੇ ਹਨ, ਜਿਨ੍ਹਾਂ ਦੀ ਉਮਰ 12, 14 ਅਤੇ 16 ਸਾਲ ਹੈ।
ਇਹ ਵੀ ਪੜ੍ਹੋ : ਦੇਸ਼ ‘ਚ ਮਿਲਣ ਵਾਲੇ ਇਸ ‘ਖੀਰੇ’ ਦੀ ਕੀਮਤ ਸੋਨੇ ਤੋਂ ਵੀ ਵੱਧ, ਜਾਣੋ ਕੀ ਹੈ ਇਸ ਵਿਚ ਖਾਸ
ਯੋਬ ਨੇ ਕਿਹਾ, ਸਭ ਕੁਝ ਰੱਬ ਦੀ ਮਰਜ਼ੀ ਹੈ, ਜਿਸ ਨੂੰ ਅਸੀਂ ਰੋਕ ਨਹੀਂ ਸਕਦੇ। ਉਸ ਨੇ ਕਿਹਾ ਕਿ ਉਹ ਅੱਲ੍ਹਾ ਦਾ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਗਰਭ ਧਾਰਨ ਕਰਨ ਅਤੇ ਬੱਚੇ ਨੂੰ ਜਨਮ ਦੇਣ ਦੀ ਇਜਾਜ਼ਤ ਦਿੱਤੀ ਅਤੇ ਇਸ ਨੂੰ ਇਕ ਵਰਦਾਨ ਸਮਝਿਆ। 80 ਸਾਲਾਂ ਪਿਤਾ ਚਾਹੁੰਦਾ ਹੈ ਕਿ ਉਸਦੀ ਧੀ ਇੱਕ ਸਿਹਤਮੰਦ ਅਤੇ ਨੇਕ ਔਰਤ ਬਣੇ।
ਵੀਡੀਓ ਲਈ ਕਲਿੱਕ ਕਰੋ -:
























