ਜਦੋਂ ਵੀ ਲੋਕ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਜਾਂਦੇ ਹਨ, ਤਾਂ ਉਹ ਸਪੱਸ਼ਟ ਤੌਰ ‘ਤੇ ਉੱਥੋਂ ਦੀ ਸੇਵਾ ਅਤੇ ਸਹੂਲਤਾਂ ਨੂੰ ਦੇਖਦੇ ਹਨ, ਅਤੇ ਇਹ ਵੀ ਦੇਖਦੇ ਹਨ ਕਿ ਸਟਾਫ ਗਾਹਕਾਂ ਪ੍ਰਤੀ ਕਿਵੇਂ ਵਿਵਹਾਰ ਕਰਦਾ ਹੈ ਅਤੇ ਭੋਜਨ ਕਿਵੇਂ ਪਰੋਸਿਆ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਇੱਕ ਹੋਟਲ ਜਾਂ ਰੈਸਟੋਰੈਂਟ ਨੂੰ ਵਧੀਆ ਬਣਾਉਂਦੀਆਂ ਹਨ ਅਤੇ ਉੱਥੇ ਲੋਕ ਆਉਂਦੇ ਹਨ, ਪਰ ਜ਼ਰਾ ਸੋਚੋ, ਜੇਕਰ ਤੁਸੀਂ ਕਿਸੇ ਹੋਟਲ ਵਿੱਚ ਜਾਂਦੇ ਹੋ ਅਤੇ ਉੱਥੇ ਸੁਵਿਧਾਵਾਂ ਬਿਲਕੁਲ ਜ਼ੀਰੋ ਹੁੰਦੀਆਂ ਹਨ, ਸਟਾਫ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਕੀ ਤੁਸੀਂ ਦੁਬਾਰਾ ਉਸ ਹੋਟਲ ਵਿੱਚ ਜਾਣਾ ਪਸੰਦ ਕਰੋਗੇ? ਬੇਸ਼ੱਕ ਤੁਹਾਡਾ ਜਵਾਬ ਨਾਂਹ ਵਿੱਚ ਹੋਵੇਗਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲੰਡਨ ਵਿੱਚ ਇੱਕ ਅਜਿਹਾ ਹੀ ਹੋਟਲ ਹੈ, ਜਿੱਥੇ ਸਹੂਲਤਾਂ ਨਹੀਂ ਮਿਲਦੀਆਂ ਅਤੇ ਬੇਇੱਜ਼ਤੀ ਨਾਲ ਪੈਸੇ ਵਸੂਲੇ ਜਾਂਦੇ ਹਨ, ਫਿਰ ਵੀ ਲੋਕ ਉੱਥੇ ਜਾਂਦੇ ਹਨ।
ਇੱਕ ਰਿਪੋਰਟ ਮੁਤਾਬਕ ਇਸ ਹੋਟਲ ‘ਚ ਗਾਹਕਾਂ ਨਾਲ ਪੈਸੇ ਲੈ ਕੇ ਵੀ ਦੁਰਵਿਵਹਾਰ ਕੀਤਾ ਜਾਂਦਾ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਗਾਹਕ ਚੁੱਪਚਾਪ ਉਸ ਅਪਮਾਨ ਨੂੰ ਬਰਦਾਸ਼ਤ ਕਰ ਲੈਂਦੇ ਹਨ। ਇੱਥੇ ਹੋਟਲ ਸਟਾਫ ਨੂੰ ਕੁਝ ਵੀ ਕਹਿਣ ਦਾ ਮਤਲਬ ਹੋਰ ਬੇਇਜ਼ਤੀ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਉਹ ਅਜਿਹਾ ਆਪਣੀ ਮਰਜ਼ੀ ਨਾਲ ਕਰਦੇ ਹਨ ਤਾਂ ਤੁਸੀਂ ਗਲਤ ਹੋ। ਕਰਮਚਾਰੀ ਆਪਣੀ ਮਰਜ਼ੀ ਨਾਲ ਲੋਕਾਂ ਦੀ ਬੇਇਜ਼ਤੀ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਬੇਇਜ਼ਤੀ ਕਰਨ ਲਈ ਤਨਖਾਹ ਵੀ ਮਿਲਦੀ ਹੈ। ਇਹ ਹੋਟਲ ਬਰਨੇਟ, ਲੰਡਨ ਵਿੱਚ ਸਥਿਤ ਹੈ ਅਤੇ ਇਸਨੂੰ ‘ਕੈਰੇਂਸ ਹੋਟਲ’ ਵਜੋਂ ਜਾਣਿਆ ਜਾਂਦਾ ਹੈ। ਇੱਥੇ ਸਿਰਫ਼ ਇੱਕ ਰਾਤ ਦਾ ਕਿਰਾਇਆ ਕਰੀਬ 20 ਹਜ਼ਾਰ ਰੁਪਏ ਹੈ।
ਇਹ ਵੀ ਪੜ੍ਹੋ : ਹਰਿਆਣਾ : ਬਿਨਾਂ ਦਾਜ ਵਿਆਹ ਕਰਕੇ ਕਾਇਮ ਕੀਤੀ ਮਿਸਾਲ, ਲਾੜੇ ਨੇ ਸਮਾਜ ਨੂੰ ਦਿੱਤਾ ਸੰਦੇਸ਼
ਪਹਿਲਾਂ ਇਹ ਹੋਟਲ ਇੱਕ ਰੈਸਟੋਰੈਂਟ ਸੀ ਪਰ ਹੁਣ ਇਸਨੂੰ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਆਉਣ ਵਾਲੇ ਗਾਹਕਾਂ ਨੂੰ ਖਾਣੇ ਦੇ ਨਾਲ-ਨਾਲ ਜ਼ਲੀਲ ਕੀਤਾ ਜਾਂਦਾ ਹੈ। ਜੇਕਰ ਮਹਿਮਾਨ ਹੋਟਲ ਸਟਾਫ ਤੋਂ ਪਾਣੀ ਮੰਗਦੇ ਹਨ ਤਾਂ ਉਨ੍ਹਾਂ ਨੂੰ ਖੁਦ ਸਿੰਕ ਤੋਂ ਪਾਣੀ ਲੈਣ ਲਈ ਕਿਹਾ ਜਾਂਦਾ ਹੈ। ਵੇਟਰ ਗਾਹਕਾਂ ਵੱਲ ਖਾਣੇ ਦੀਆਂ ਪਲੇਟਾਂ ਸੁੱਟ ਦਿੰਦੇ ਹਨ ਅਤੇ ਕਈ ਵਾਰ ਉਨ੍ਹਾਂ ਤੋਂ ਬਹੁਤ ਹੀ ਬੇਰਹਿਮੀ ਨਾਲ ਖਾਣਾ ਖੋਹਦੇ ਦੇਖੇ ਜਾਂਦੇ ਹਨ। ਇੱਥੇ ਆਉਣ ਵਾਲੇ ਲੋਕਾਂ ਨੂੰ ਤੌਲੀਏ, ਟਾਇਲਟ ਰੋਲ ਜਾਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾਂਦੀਆਂ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਹੋਟਲ ਮਾਲਕ ਵੀ ਖੁਦ ਇਸ ਨੂੰ ਦੁਨੀਆ ਦੇ ਸਭ ਤੋਂ ਘਟੀਆ ਹੋਟਲ ਵਜੋਂ ਇਸ਼ਤਿਹਾਰ ਦਿੰਦਾ ਹੈ।