ਗੁਆਂਢੀ ਦੇਸ਼ ਪਾਕਿਸਤਾਨ ਤੇ ਚੀਨ ਵਿਚ ਇਕ ਅਹਿਮ ਨਿਊਕਲੀਅਰ ਡੀਲ ਸਾਈਨ ਕੀਤੀ ਗਈ ਹੈ। ਇਸ ਡੀਲ ਨੂੰ ਲੈ ਕੇ ਪਾਕਿਸਤਾਨ ਫੁੱਲਿਆ ਨਹੀਂ ਸਮਾ ਰਿਹਾ ਹੈ। ਗ੍ਰਹਿਯੁੱਧ ਵਰਗੇ ਹਾਲਾਤ ਦਾ ਸਾਹਮਣਾ ਕਰ ਰਹੇ ਪਾਕਿ ਨੇ ਇਸ ਡੀਲ ਨੂੰ ਇਤਿਹਾਸਕ ਕਦਮ ਦੱਸਦੇ ਹੋਏ ਕਿਹਾ ਕਿ ਇਸ ਨਾਲ ਪਾਕਿਸਤਾਨ ਨੂੰ ਕਈ ਸਮੱਸਿਆਵਾਂ ਤੋਂ ਬਾਹਰ ਨਿਕਲਣ ਵਿਚ ਮਦਦ ਮਿਲੇਗੀ।
ਚੀਨ-ਪਾਕਿ ਵਿਚ 200 ਮੈਗਾਵਾਟ ਦੀ ਚਸ਼ਮਾ-5 (ਸੀ-5) ਪ੍ਰਮਾਣੂ ਊਰਜਾ ਪਰਿਯੋਜਨਾ ਦੀ ਕੀਮਤ 4.8 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ। ਪਾਕਿਸਤਾਨ ਦੇ ਪੀਐੱਮ ਸ਼ਹਿਬਾਜ਼ ਸ਼ਰੀਫ ਦੀ ਮੌਜੂਦਗੀ ਵਿਚ ਇਸ ਯੋਜਨਾ ਦੇ ਸਮਝੌਤੇ ‘ਤੇ ਚਾਇਨਾ ਨੈਸ਼ਨਲ ਨਿਊਕਲੀਅਰ ਕਾਰਪੋਰੇਸ਼ਨ ਓਵਰਸੀਜ਼ ਲਿਮਟਿਡ ਦੇ ਪ੍ਰਧਾਨ ਤੇ ਪਾਕਿਸਤਾਨ ਪ੍ਰਮਾਣੂ ਊਰਜਾ ਕਮਿੜਨ ਦੇ ਮੈਂਬਰ ਪਾਵਰ ਮੁਹੰਮਦ ਸਈਅਦ ਉਰ ਰਹਿਮਾਨ ਨੇ ਸਾਈਨ ਕੀਤੇ।
ਇਸ ਡੀਲ ਨੂੰ ਲੈ ਕੇ ਪਾਕਿ ਤੇ ਚੀਨ ਵਿਚ 2017 ਵਿਚ ਪਹਿਲੀ ਗੱਲਬਾਤ ਸ਼ੁਰੂ ਹੋਈ ਸੀ। ਇਸ ਦੇ ਬਾਅਦ ਇਹ ਡੀਲ ਠੰਡੇ ਬਸਤੇ ਵਿਚ ਚਲੀ ਗਈ। ਇਹ ਡੀਲ ਅਜਿਹੇ ਸਮੇਂ ਕੀਤੀ ਗਈ ਜਦੋਂ ਪਾਕਿਸਤਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਡੀਲ ਦੱਸਦੀ ਹੈ ਕਿ ਅਜੇ ਵੀ ਪਾਕਿਸਤਾਨ ਅਜਿਹੀ ਜਗ੍ਹਾ ਹੈ ਜਿਥੇ ਕਈ ਮੁਲਕ ਨਿਵੇਸ਼ ਕਰ ਰਹੇ ਹਨ। ਦੱਸ ਦੇਈਏ ਕਿ ਦੋਵੇਂ ਦੇਸ਼ਾਂ ਵਿਚ ਕਰਾਚੀ ਵਿਚ ਵੀ ਇਕ ਡੀਲਰ ਸਾਈਨ ਹੋਈ ਸੀ। ਕੇ-3 ਪ੍ਰਮਾਣੂ ਡੀਲ ਦਾ ਪਿਛਲੇ ਦਿਨੀਂ ਹੀ ਉਦਘਾਟਨ ਕੀਤਾ ਗਿਆ ਸੀ। ਇਹ ਪਰਿਯੋਜਨਾ 1100 ਮੈਗਾਵਾਟ ਦੀ ਸਮਰੱਥਾ ਦੀ ਸੀ।
ਇਹ ਵੀ ਪੜ੍ਹੋ : ਅਮੂਲ ਗਰਲ ਐਡ ਬਣਾਉਣ ਵਾਲੇ ਸਿਲਵੇਸਟਰ ਡਾਕੁਨਹਾ ਦਾ ਹੋਇਆ ਦੇਹਾਂਤ
ਚੀਨ ਤੇ ਪਾਕਿਸਤਾਨ ਵਿਚ ਹੋਈ ਇਸ ਡੀਲ ਤਹਿਤ ਚਸ਼ਮਾ-5 ਪ੍ਰਾਜੈਕਟ ਪੰਜਾਬ ਦੇ ਮੱਧ ਸੂਬੇ ਵਿਚ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਨੂੰ ਚੀਨ ਦੀ ਮਦਦ ਨਾਲ ਤਿਆਰ ਕੀਤਾ ਜਾਵੇਗਾ। ਇਸ ਪ੍ਰਾਜੈਕਟ ਜ਼ਰੀਏ ਪਾਕਿਸਤਾਨ ਦੀ ਜੀਵਾਸ਼ਵ ਈਂਧਣ ‘ਤੇ ਨਿਰਭਰਤਾ ਘੱਟ ਹੋਵੇਗੀ। ਪਾਕਿਸਤਾਨ ਦੀ ਕੁੱਲ ਪ੍ਰਮਾਣੂ ਊਰਜਾ ਉਤਪਾਦਨ ਸਮਰੱਥਾ ਦੋ ਸਾਲ ਪਹਿਲਾਂ ਵਧ ਕੇ 1400 ਮੈਗਾਵਾਟ ਹੋ ਗਈ। ਇਹ ਦੱਖਣ ਏਸ਼ੀਆਈ ਖੇਤਰ ਵਿਚ 6ਵੀ ਪ੍ਰਮਾਣੂ ਯੋਜਨਾ ਹੈ। ਇਸ ਪ੍ਰਾਜੈਕਟ ਦੀ ਖਾਸ ਗੱਲ ਇਹ ਹੈ ਕਿ ਇਸ ਪ੍ਰਾਜੈਕਟ ਲਈ ਚੀਨ ਨੇ ਪਾਕਿਸਤਾਨ ਨੂੰ 10 ਕਰੋੜ ਡਾਲਰ ਦੀ ਛੋਟ ਵੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: