ਪਠਾਨਕੋਟ ਵਿਚ ਪੁਲਿਸ ਨੇ ਨਸ਼ੇ ਦੀ ਸਪਲਾਈ ਦੀ ਚੇਨ ਤੋੜੀ ਹੈ। ਇਹ ਚੇਨ ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਨਸ਼ਾ ਸਪਲਾਈ ਕਰਦੀ ਸੀ। ਪੁਲਿਸ ਨੇ ਪਿਛਲੇ 6 ਮਹੀਨਿਆਂ ਵਿਚ 22 ਨਸ਼ਾ ਤਸਕਰਾਂ ਨੂੰ ਫੜਿਆ ਹੈ। ਪੁਲਿਸ ਨੇ ਟੈਕਨੀਕਲ ਟੀਮ ਦੀ ਸਹਾਇਤਾ ਨਾਲ ਦੋਸ਼ੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜੰਮੂ-ਕਸ਼ਮੀਰ ਨੂੰ ਪੰਜਾਬ ਨਾਲ ਜੋੜਨ ਵਾਲੀ ਸਰਹੱਦ ‘ਤੇ ਮਾਧੋਪੁਰ ਪੁਲਿਸ ਦੇ ਨਾਕੇ ‘ਤੇ ਹਾਈਟੈੱਕ ਕੀਤਾ ਗਿਆ ਹੈ। ਇਸ ਜਗ੍ਹਾ ਤੋਂ ਲੰਘਣ ਵਾਲੀਆਂ ਸਾਰੀਆਂ ਗੱਡੀਆਂ ਦੀ ਸੀਸੀਟੀਵੀ ਫੁਟੇਜ ਨੂੰ ਪਠਾਨਕੋਟ ਦੇ ਕੰਟਰੋਮ ਰੂਮ ਨਾਲ ਜੋੜਿਆ ਗਿਆ ਹੈ। ਇਥੇ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ।
ਇਸ ਦੇ ਨਾਲ ਹੀ ਇਸ ਨੂੰ ਵਾਹਨ ਐਪ ਨਾਲ ਜੋੜਿਆ ਗਿਆ ਹੈ ਜੋ ਵਾਹਨ ਦੇ ਮਾਲਕ ਬਾਰੇ ਜਾਣਕਾਰੀ ਮੁਹੱਈਆ ਕਰਾਉਂਦੀ ਹੈ। ਗੱਡੀ ਦਾ ਮਾਲਕ ਕੌਣ ਹੈ, ਇਹ ਗੱਡੀ ਕਿੰਨੀ ਵਾਰ ਕਿਸੇ ਨਾਕੇ ਤੋਂ ਲੰਘੀ ਹੈ। ਫਿਰ ਸਾਰੀ ਡਿਟੇਲ ਨੂੰ ਤਸਕਰਾਂ ਦੀ ਡਿਟੇਲ ਨਾਲ ਮੈਚ ਕੀਤਾ ਜਾਂਦਾ ਹੈ ਜਿਸ ਦੇ ਬਾਅਦ ਜਾਣਕਾਰੀ ਸਬੰਧਤ ਥਾਣੇ ਦੇ ਐੱਸਐੱਚਓ ਨੂੰ ਪਹੁੰਚਾਈ ਜਾਂਦੀ ਹੈ, ਜਿਸ ਦੇ ਬਾਅਦ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੀ ਗੱਡੀਆਂ ਨੂੰ ਫੜਿਆ ਜਾਂਦਾ ਹੈ।
ਇਹ ਵੀ ਪੜ੍ਹੋ : ਹੁਣ ਪੜ੍ਹਾਈ ਦੌਰਾਨ ਬੋਰ ਨਹੀਂ ਹੋਣਗੇ ਵਿਦਿਆਰਥੀ, ਸਕੂਲਾਂ ‘ਚ ਪੈਰਾਡਾਈਮ ਤਕਨੀਕ ਨਾਲ ਦਿੱਤੀ ਜਾਵੇਗੀ ਸਿੱਖਿਆ
ਐੱਸਐੱਸਪੀ ਖੱਖ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿਚ ਪੁਲਿਸ ਵੱਲੋਂ 14 ਟਰੱਕ, 7 ਕਾਰ ਤੇ 11 ਬਾਈਕਾਂ ਨੂੰ ਫੜਿਆ ਗਿਆ ਹੈ। ਸਾਰੇ ਵਾਹਨ ਨਸ਼ਾ ਸਪਲਾਈ ਦੇ ਕੰਮ ਵਿਚ ਲੱਗੇ ਹੋਏ ਸਨ। ਇਸ ਦੇ ਇਲਾਵਾ 1377 ਕਿਲੋ ਚੂਰਾ ਪੋਸਤ, 10 ਕਿਲੋ 80 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ਵਿਚ ਅਫੀਮ ਵੀ ਜ਼ਬਤ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: