ਗੁਜਰਾਤ ਦੇ ਰਾਜਕੋਟ ਦੇ ਟੀਆਰਪੀ ਗੇਮ ਜ਼ੋਨ ਵਿੱਚ ਸ਼ਨੀਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 27 ਲੋਕ ਜ਼ਿੰਦਾ ਸੜ ਗਏ ਸਨ। ਚ ਗੇਮਿੰਗ ਜ਼ੋਨ ’ਚ ਅੱ.ਗ ਲੱਗਣ ਕਾਰਨ ਵਾਪਰੇ ਹਾਦਸੇ ‘ਤੇ PM ਮੋਦੀ ਨੇ ਦੁੱਖ ਪ੍ਰਗਟਾਇਆ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।
ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। SIT ਟੀਮ ਹਾਦਸੇ ਦੀ ਜਾਂਚ ਕਰੇਗੀ। ਇਸ ਦੌਰਾਨ ਅੱਜ ਮੁੱਖ ਮੰਤਰੀ ਨੇ ਰਾਜਕੋਟ ਦੇ ਏਮਜ਼ ਅਤੇ ਹੋਰ ਹਸਪਤਾਲਾਂ ਦਾ ਦੌਰਾ ਕੀਤਾ, ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ।
ਦੱਸ ਦੇਈਏ ਕਿ ਇਸ ਦੌਰਾਨ ਹਾਦਸੇ ਸਬੰਧੀ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਮੁਤਾਬਕ ਗੇਮ ਜ਼ੋਨ ਦੇ ਮਾਲਕ ਲੋਕਾਂ ਨੂੰ ਦਾਖ਼ਲੇ ਲਈ ‘ਡੇਥ ਫਾਰਮ’ ਭਰਵਾਉਣ ਲਈ ਮਜਬੂਰ ਕਰਦੇ ਸਨ। ਟੀਆਰਪੀ ਗੇਮ ਜ਼ੋਨ ਵਿੱਚ ਦਾਖ਼ਲੇ ਲਈ ਇੱਕ ਫਾਰਮ ਭਰਿਆ ਗਿਆ ਸੀ, ਜਿਸ ਵਿੱਚ ਸਾਫ਼ ਲਿਖਿਆ ਗਿਆ ਸੀ ਕਿ ਜੇਕਰ ਕਿਸੇ ਕਾਰਨ ਕੋਈ ਜ਼ਖ਼ਮੀ ਜਾਂ ਮੌਤ ਹੋ ਜਾਂਦੀ ਹੈ ਤਾਂ ਪ੍ਰਬੰਧਕ ਜ਼ਿੰਮੇਵਾਰ ਨਹੀਂ ਹੋਣਗੇ। ਜੇਕਰ ਗੇਮ ਖੇਡਣ ਦੌਰਾਨ ਕੋਈ ਸੱਟ ਲੱਗ ਜਾਂਦੀ ਹੈ, ਤਾਂ ਗੇਮ ਜ਼ੋਨ ਇਸਦੀ ਕੋਈ ਜ਼ਿੰਮੇਵਾਰੀ ਨਹੀਂ ਲਵੇਗਾ। ਗੇਮ ਜ਼ੋਨ ਦੇ ਕਰਮਚਾਰੀ ਇਹ ਫਾਰਮ ਭਰਨ ਵਾਲਿਆਂ ਨੂੰ ਹੀ ਐਂਟਰੀ ਦਿੰਦੇ ਸਨ।
ਇਸ ਹਾਦਸੇ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੇਮ ਜ਼ੋਨ ਦੇ ਮਾਲਕਾਂ ਨੇ ਫਾਇਰ ਵਿਭਾਗ ਤੋਂ ਫਾਇਰ ਐਨਓਸੀ ਨਹੀਂ ਲਈ ਸੀ। ਨਾਲ ਹੀ ਗੇਮ ਜ਼ੋਨ ਤੋਂ ਬਾਹਰ ਨਿਕਲਣ ਲਈ ਕੋਈ ਐਮਰਜੈਂਸੀ ਦਰਵਾਜ਼ਾ ਨਹੀਂ ਸੀ। ਇੱਥੇ ਸਿਰਫ਼ ਇੱਕ ਗੇਟ ਸੀ ਜਿਸ ਰਾਹੀਂ ਗੇਮ ਜ਼ੋਨ ਵਿੱਚ ਦਾਖਲਾ ਅਤੇ ਬਾਹਰ ਨਿਕਲਣਾ ਸੀ।
ਇਹ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਬੋਲੀ- ‘ਮੇਰਾ ਵਿਆਹ ਠੇਠ ਪੰਜਾਬੀ ਪਰਿਵਾਰ ‘ਚ ਹੋਇਆ, ਸੱਸ ਤੋਂ ਸਿੱਖੀ ਪੰਜਾਬੀਅਤ’
ਪੁਲਿਸ ਨੇ ਇਸ ਹਾਦਸੇ ਸਬੰਧੀ ਗੇਮ ਜ਼ੋਨ ਦੇ ਮਾਲਕ ਯੁਵਰਾਜ ਸਿੰਘ ਸੋਲੰਕੀ ਅਤੇ ਪ੍ਰਕਾਸ਼ ਜੈਨ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 304, 308, 337, 338 ਅਤੇ 114 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਯੁਵਰਾਜ ਸਿੰਘ ਸੋਲੰਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੇਮਜ਼ੋਨ ਦੇ ਚਾਰ ਮਾਲਕ ਹਨ, ਜਿਨ੍ਹਾਂ ਵਿੱਚੋਂ ਯੁਵਰਾਜ ਸਿੰਘ ਸੋਲੰਕੀ, ਪ੍ਰਕਾਸ਼ ਜੈਨ, ਰਾਹੁਲ ਰਾਠੌੜ, ਮਹਿੰਦਰ ਸਿੰਘ ਸੋਲੰਕੀ ਦੇ ਨਾਂ ਸਾਹਮਣੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -: