ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ ਨੂੰ ਦਿੱਲੀ ਵਿਚ ਸ਼ੁਰੂ ਹੋਣ ਜਾ ਰਹੇ ਦੋ ਦਿਨ ਪ੍ਰੋਗਰਾਮ ਵਿਚ ‘ਪੀਐੱਮ ਕਿਸਾਨ ਯੋਜਨਾ’ ਤਹਿਤ 12 ਕਰੋੜ ਤੋਂ ਵਧ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 16,000 ਕਰੋੜ ਰੁਪਏ ਦੀ ਰਾਸ਼ੀ ਟਰਾਂਸਫਰ ਕਰਨਗੇ। ਪੂਸਾ ਕੰਪਲੈਕਸ ਵਿਚ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਪੀਐੱਮ ਮੋਦੀ ਵਲੋਂ ਜਾਰੀ ਕੀਤੀ ਜਾਣ ਵਾਲੀ ਇਹ ਰਕਮ ਇਨ੍ਹਾਂ ਕਿਸਾਨਾਂ ਲਈ ਸਾਲਾਨਾ 6000 ਰੁਪਏ ਦਾ ਪ੍ਰਤੱਖ ਸਮਰਥਨ ਹੋਵੇਗਾ।
ਇਹ ਯੋਜਨਾ ਤਹਿਤ ਕਿਸਾਨਾਂ ਲਈ ਜਾਰੀ ਕੀਤੀ ਜਾਣ ਵਾਲੀ 12ਵੀਂ ਕਿਸ਼ਤ ਹੋਵੇਗੀ। ਇਸ ਦੇ ਨਾਲ ਹੀ ਯੋਜਨਾ ਤਹਿਤ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਕੁੱਲ ਰਕਮ ਵਧ ਕੇ 2.16 ਲੱਖ ਕਰੋੜ ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ 600 ਪੀਐੱਮ ਕਿਸਾਨ ਸਮ੍ਰਿਧੀ ਕੇਂਦਰਾਂ ਦਾ ਉਦਘਾਟਨ ਵੀ ਕਰਨਗੇ।
ਦੱਸ ਦੇਈਏ ਕਿ ਇਸ ਯੋਜਨਾ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਸਰਕਾਰ ਨੇ ਈ-ਕੇਵਾਈਸੀ ਨੂੰ ਲਾਜ਼ਮੀ ਕਰ ਦਿੱਤਾ ਹੈ। ਈ-ਕੇਵਾਈਸੀ ਨੂੰ ਅਪਡੇਟ ਕਰਨ ਦੀ ਆਖਰੀ ਤਰੀਕ 31 ਅਗਸਤ ਰੱਖੀ ਗਈ ਸੀ। ਹਾਲਾਂਕਿ, ਕਿਸਾਨਾਂ ਦਾ ਈ-ਕੇਵਾਈਸੀ ਪੂਰਾ ਨਹੀਂ ਹੋਇਆ ਸੀ, ਇਸ ਲਈ ਇਸ ਨੂੰ ਵਧਾ ਦਿੱਤਾ ਗਿਆ ਸੀ। ਇਸ ਕਾਰਨ ਕਿਸਾਨਾਂ ਨੂੰ 12ਵੀਂ ਕਿਸ਼ਤ ਦੇ ਪੈਸੇ ਮਿਲਣ ਵਿੱਚ ਦੇਰੀ ਹੋ ਰਹੀ ਹੈ।
ਸੂਚੀ ਵਿੱਚ ਆਪਣਾ ਨਾਂ ਚੈੱਕ ਕਰਨ ਲਈ ਇਹ ਤਰੀਕਾ ਅਪਣਾਓ :
ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਪੋਰਟਲ https://pmkisan.gov.in/ ‘ਤੇ ਜਾਓ।
ਹੋਮ ਪੇਜ ‘ਤੇ ਮੀਨੂ ਬਾਰ ‘ਤੇ ਜਾਓ ਅਤੇ ‘ਫਾਰਮਰ ਕਾਰਨਰ’ ‘ਤੇ ਜਾਓ।
ਇੱਥੇ ਲਾਭਪਾਤਰੀ ਸੂਚੀ ‘ਤੇ ਕਲਿੱਕ/ਟੈਪ ਕਰੋ।
ਅਜਿਹਾ ਕਰਨ ਤੋਂ ਬਾਅਦ ਤੁਹਾਡੀ ਸਕਰੀਨ ‘ਤੇ ਇੱਕ ਪੇਜ ਖੁੱਲ੍ਹ ਜਾਵੇਗਾ।
ਇੱਥੇ ਤੁਸੀਂ ਰਾਜ ਵਿੱਚ ਡ੍ਰੌਪ-ਡਾਉਨ ਮੀਨੂ ਵਿੱਚੋਂ ਆਪਣਾ ਰਾਜ ਚੁਣੋ।
ਦੂਜੇ ਟੈਬ ਵਿੱਚ ਜ਼ਿਲ੍ਹਾ, ਤੀਜੇ ਵਿੱਚ ਤਹਿਸੀਲ ਜਾਂ ਉਪ ਜ਼ਿਲ੍ਹਾ, ਚੌਥੇ ਵਿੱਚ ਬਲਾਕ ਅਤੇ ਪੰਜਵੇਂ ਵਿੱਚ ਆਪਣੇ ਪਿੰਡ ਦਾ ਨਾਮ ਚੁਣੋ।
ਇਸ ਤੋਂ ਬਾਅਦ ਜਿਵੇਂ ਹੀ ਤੁਸੀਂ Get Report ‘ਤੇ ਕਲਿੱਕ ਕਰੋਗੇ, ਪੂਰੇ ਪਿੰਡ ਦੀ ਸੂਚੀ ਤੁਹਾਡੇ ਸਾਹਮਣੇ ਆ ਜਾਵੇਗੀ। ਇੱਥੇ ਆਪਣਾ ਨਾਂ ਚੈੱਕ ਕਰੋ।
ਵੀਡੀਓ ਲਈ ਕਲਿੱਕ ਕਰੋ -: