ਚੰਡੀਗੜ੍ਹ: ਪੰਜਾਬ ਭਾਜਪਾ ਦੇ ਕੋਰ ਗਰੁੱਪ ਦੀ ਅੱਜ ਮੀਟਿੰਗ ਹੋਈ, ਜਿਸ ਵਿੱਚ ਕਈ ਮੁੱਦਿਆਂ ਸਣੇ ਪਾਕਿਸਤਾਨ ਵਿੱਚ ਸਿੱਖਾਂ ਦੇ ਹੋ ਰਹੇ ਅਪਮਾਨ ਤੇ ਤਸ਼ੱਦਦ ‘ਤੇ ਵੀ ਚਰਚਾ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਢਾਹੁਣ ਨੂੰ ਲੈ ਕੇ ਕਿਹਾ ਕਿ ਇਸ ਨੂੰ 2019 ਤੋਂ ਹੁਣ ਤੱਕ 3 ਵਾਰ ਤੋੜਿਆ ਜਾ ਚੁੱਕਾ ਹੈ ਅਤੇ ਇਸ ਤਰ੍ਹਾਂ ਕਰਨਾ ਅਤਿ ਨਿੰਦਣਯੋਗ ਹੈ, ਹਾਲਾਂਕਿ ਉੱਥੋਂ ਦੀ ਸਰਕਾਰ ਨੇ ਇਸ ਦੀ ਨਿਖੇਧੀ ਕੀਤੀ ਹੈ, ਇਸ ਲਈ ਅਸੀਂ ਇਸ ਵਿੱਚ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।
ਅਫਗਾਨਿਸਤਾਨ ਵਿੱਚ ਜਿਸ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ ਅਤੇ ਉੱਥੋਂ ਦਾ ਸਿੱਖ ਹਿੰਦੂ ਭਾਈਚਾਰਾ ਪ੍ਰੇਸ਼ਾਨ ਹੈ, ਫਿਰ ਭਾਰਤ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੰਮ ਕਰ ਰਹੀ ਹੈ, ਜਦੋਂਕਿ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੀਆਂ ਨੂੰਹਾਂ-ਧੀਆਂ ਦਾ ਜ਼ਬਰਨ ਧਰਮ ਤਬਦੀਲ ਕਰਨ ‘ਤੇ ਵੀ ਨਿੰਦਾ ਕੀਤੀ।
ਭਾਜਪਾ ਆਗੂਆਂ ਵੱਲੋਂ ਪਾਰਟੀ ਛੱਡਣ ‘ਤੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਅਸੀਂ ਅਨਿਲ ਜੋਸ਼ੀ ਦੇ ਜਾਣ ਨਾਲ ਦੁਖੀ ਹਾਂ, ਪਰ ਪਾਰਟੀ ਇੱਕ ਸਮੁੰਦਰ ਦੀ ਤਰ੍ਹਾਂ ਹੈ ਜਿਸ ਵਿੱਚੋਂ ਇੱਕ ਬੂੰਦ ਵੀ ਨਿਕਲਦੀ ਹੈ ਤਾਂ ਸਮੁੰਦਰ ਘੱਟ ਨਹੀਂ ਹੁੰਦਾ। ਜੇ ਕੋਈ ਵਿਅਕਤੀ ਪਾਰਟੀ ਨੂੰ ਛੱਡਦਾ ਹੈ ਤਾਂ ਇਸ ਨਾਲ ਪਾਰਟੀ ਨੂੰ ਥੋੜ੍ਹੇ ਸਮੇਂ ਲਈ ਫਰਕ ਪੈਂਦਾ, ਪਰ ਪਾਰਟੀ ਪਿੱਛੇ ਨਹੀਂ ਜਾਂਦੀ।
ਇਹ ਵੀ ਪੜ੍ਹੋ : ਪਠਾਨਕੋਟ ‘ਚ ਮੈਰਾਥਨ ਦੌਰਾਨ ਫੌਜੀਆਂ ਦੀ ਵਿਗੜੀ ਤਬੀਅਤ, ਇੱਕ ਦੀ ਮੌਤ
ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀ ਪਾਰਟੀ ਹੈ ਅਤੇ 2014 ਤੋਂ 2019 ਦਰਮਿਆਨ ਦੇਸ਼ ਦੇ ਸਾਰੇ ਕਿਸਾਨਾਂ ਨੇ ਭਾਜਪਾ ਨੂੰ ਜਿਤਾ ਕੇ ਸਰਕਾਰ ਬਣਾਈ ਹੈ, ਅਜਿਹੀ ਸਥਿਤੀ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਭਾਜਪਾ ਦੀ ਜ਼ਿੰਮੇਵਾਰੀ ਹੈ। ਅਤੇ ਉਸੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ।