ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜੈਪੁਰ ਵਿੱਚ ਕਾਂਗਰਸ ਦੀ ਮਹਿੰਗਾਈ ਹਟਾਓ ਰੈਲੀ ਵਿਚ ਸ਼ਾਮਲ ਹੋਣਗੇ। ਕਾਂਗਰਸ ਵੱਲੋਂ ਜੈਪੁਰ ਦੇ ਵਿਦਿਆਧਰ ਨਗਰ ਸਟੇਡੀਅਮ ਵਿਚ ‘ਮਹਿੰਗਾਈ ਹਟਾਓ ਰੈਲੀ’ ਆਯੋਜਿਤ ਕੀਤੀ ਗਈ ਹੈ। ਪ੍ਰਿਯੰਕਾ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ ਮੋਦੀ ਸਰਕਾਰ ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ।
ਇਸ ਮੌਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਥੇ ਇਸ਼ਤਿਹਾਰਾਂ ‘ਤੇ ਪੈਸਾ ਖਰਚਿਆ ਜਾਂਦਾ ਹੈ ਪਰ ਜਨਤਾ ਲਈ ਕੋਈ ਪੈਸਾ ਖਰਚ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੋ ਸਰਕਾਰ ਕੇਂਦਰ ਵਿਚ ਹੈ ਉਹ ਜਨਤਾ ਦੀ ਭਲਾਈ ਨਹੀਂ ਚਾਹੁੰਦੀ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਪ੍ਰਿਯੰਕਾ ਗਾਂਧੀ ਨੇ ਜਾਤੀਵਾਦ ਅਤੇ ਫਿਰਕਾਪ੍ਰਸਤੀ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਵਿਕਾਸ ਦੀ ਗੱਲ ਨਹੀਂ ਕਰਨਗੇ, ਮਹਿੰਗਾਈ ਦੀ ਗੱਲ ਨਹੀਂ ਕਰਨਗੇ। ਅਜਿਹੇ ਵਿਚ ਜਾਗਰੂਕ ਬਣ ਕੇ ਭਾਜਪਾ ਦੀ ਸਰਕਾਰ ਨੂੰ ਜਵਾਬਦੇਹ ਬਣਾਓ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਦੇ ਵੀ ਸੱਚ ਨਹੀਂ ਕਹਿੰਦੀ। ਸਰਕਾਰ ਕਿਸਾਨਾਂ ਲਈ ਕੰਮ ਨਹੀਂ ਕਰ ਰਹੀ, ਪੂਰੀ ਦੁਨੀਆ ਦੇਖ ਰਹੀ ਹੈ। ਸਰਕਾਰ ਕੁਝ ਗਿਣੇ-ਚੁਣੇ ਉਦਯੋਗਪਤੀਆਂ ਲਈ ਕੰਮ ਕਰ ਰਹੀ ਹੈ।