ਪਾਕਿਸਤਾਨ ਦੇ ਸਮੱਗਲਰ ਲਗਾਤਾਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜਣ ਦੀ ਨਾਪਾਕ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਚੌਕਸੀ ਕਾਰਨ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਅਸਫਲ ਹੋ ਰਹੀਆਂ ਹਨ। ਬੀ.ਐੱਸ.ਐੱਫ. ਨੇ ਝੋਨੇ ਦੇ ਖੇਤ ਵਿੱਚ ਪਈ 11 ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਖੇਪ ਨੂੰ ਬਰਾਮਦ ਕਰਵਾਉਣ ਵਿੱਚ ਇਲਾਕੇ ਦੇ ਇੱਕ ਕਿਸਾਨ ਦਾ ਅਹਿਮ ਯੋਗਦਾਨ ਰਿਹਾ ਹੈ। ਉਸਨੇ ਹੀ ਬੀ.ਐੱਸ.ਐੱਫ. ਨੂੰ ਖੇਪ ਬਾਰੇ ਸੂਚਿਤ ਕੀਤਾ ਸੀ।
ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਨੇ ਅਬੋਹਰ ਸੈਕਟਰ ਤੋਂ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਝੋਨੇ ਦੀ ਚੱਲ ਰਹੀ ਕਟਾਈ ਦੌਰਾਨ ਕਿਸਾਨ ਦੀ ਨਜ਼ਰ ਖੇਪ ‘ਤੇ ਪਈ। ਇਸ ਤੋਂ ਬਾਅਦ ਕਿਸਾਨ ਨੇ ਤੁਰੰਤ 52 ਬਟਾਲੀਅਨ ਦੇ ਜਵਾਨਾਂ ਨੂੰ ਸੂਚਨਾ ਦਿੱਤੀ। ਜਵਾਨਾਂ ਨੇ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਨੇ ਉਥੇ ਰੱਖੇ 11 ਪੈਕਟ ਬਰਾਮਦ ਕੀਤੇ। ਹੈਰੋਇਨ ਪੀਲੇ ਰੰਗ ਦੇ ਪੈਕਟਾਂ ਵਿੱਚ ਪੈਕ ਕੀਤੀ ਗਈ ਸੀ। ਹੈਰੋਇਨ ਦੀ ਖੇਪ ਦਾ ਵਜ਼ਨ 11 ਕਿਲੋ ਦੇ ਕਰੀਬ ਹੈ। ਪਾਕਿਸਤਾਨੀ ਤਸਕਰ ਸਰਹੱਦ ‘ਤੇ ਖੜ੍ਹੀ ਝੋਨੇ ਦੀ ਫਸਲ ਦਾ ਫਾਇਦਾ ਉਠਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ 4 ਫੁੱਟ ਤੱਕ ਹੋਣ ਤੋਂ ਬਾਅਦ ਤਸਕਰ ਲੁਕ-ਛਿਪ ਕੇ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੀ.ਐੱਸ.ਐੱਫ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਰਹੀ ਹੈ ਅਤੇ ਹਰ ਦੂਜੇ ਦਿਨ ਖੇਪ ਬਰਾਮਦ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: