ਗੁਰੂਨਾਨਕ ਦੇਵ ਹਸਪਤਾਲ ਦੀ ਲਿਫਟ ਵਿਚ ਦੋ ਨੌਜਵਾਨਾਂ ਵਿਚ ਬਹਿਸ ਹੋ ਗਈ। ਲਿਫਟ ਦਾ ਦਰਵਾਜ਼ਾ ਖੁੱਲ੍ਹਣ ਦੇ ਬਾਅਦ ਵੀ ਦੋਵੇਂ ਨਹੀਂ ਰੁਕੇ ਤੇ ਲੜਦੇ-ਲੜਦੇ ਬਾਹਰ ਆ ਗਏ। ਇਸੇ ਦੌਰਾਨ ਕੋਲ ਖਰਾਬ ਪਈ ਲਿਫਟ ਦੇ ਦਰਵਾਜ਼ੇ ਨਾਲ ਟਕਰਾਏ ਤੇ ਦੋਵੇਂ ਹੀ ਦੂਜੀ ਮੰਜ਼ਿਲ ਤੋਂ ਹੇਠਾਂ ਆ ਡਿੱਗੇ। ਇਸ ਦੌਰਾਨ ਇਕ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।
ਮ੍ਰਿਤਕ ਦਾ ਨਾਂ ਰਾਜਬੀਰ ਸਿੰਘ ਹੈ ਤੇ ਉਹ ਆਈਟੀਬੀਪੀ ਦਾ ਜਵਾਬ ਹੈ ਜਦੋਂ ਕਿ ਜ਼ਖਮੀ ਨੌਜਵਾਨ ਦੀ ਪਛਾਣ ਸਤਿੰਦਰ ਸਿੰਘ ਵਜੋਂ ਹੋਈ ਹੈ।ਉਹ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਹੈ ਤੇ ਕਾਰਪੇਂਟਰ ਦਾ ਕੰਮ ਕਰਦਾ ਹੈ।
ਸਤਿੰਦਰ ਸਿੰਘ ਦੀ ਪਤਨੀ ਪ੍ਰੀਤ ਕੌਰ ਦੀ ਗਾਇਨੀ ਵਿਭਾਗ ਵਿਚ ਡਲਿਵਰੀ ਹੋਈ ਸੀ। ਦੂਜੇ ਪਾਸੇ ਰਾਜਬੀਰ ਸਿੰਘ ਦਾ ਕੋਈ ਜਾਣ-ਪਛਾਣ ਵਾਲਾ ਹਸਪਤਾਲ ਵਿਚ ਦਾਖਲ ਸੀ। ਦੁਪਹਿਰ ਨੂੰ ਦੋਵੇਂ ਬੇਸਮੈਂਟ ਤੋਂ ਲਿਫਟ ‘ਚ ਚੜ੍ਹੇ। ਦੋਵਾਂ ਵਿਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਸੀ। ਲਿਫਟ ਚੱਲਦੇ ਹੀ ਦੋਵੇਂ ਹੱਥੋਂਪਾਈ ‘ਤੇ ਉਤਰ ਆਏ।
ਜਦੋਂ ਲਿਫਟ ਦੂਜੀ ਮੰਜ਼ਿਲ ‘ਤੇ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਿਆ। ਲੜਦੇ-ਲੜਦੇ ਦੋਵੇਂ ਬਾਹਰ ਆਏ। ਲਿਫਟ ਦਾ ਚੈਂਬਰ ਖਰਾਬ ਹੋਣ ਕਾਰਨ ਬੰਦ ਕੀਤਾ ਗਿਆ ਸੀ। ਚੈਂਬਰ ਨਾ ਹੋਣ ਦੀ ਵਜ੍ਹਾ ਨਾਲ ਦਰਵਾਜ਼ਾ ਟੁੱਟਦੇ ਹੀ ਦੋਵੇਂ ਬੇਸਮੈਂਟ ਵਿਚ ਜਾ ਡਿੱਗੇ। ਰਾਜਬੀਰ ਸਿੰਘ ਸਿਰ ਦੇ ਭਾਰ ਡਿੱਗਿਆ। ਇਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਸਤਿੰਦਰ ਸਿੰਘ ਦੇ ਹੱਥਾਂ, ਗੋਡਿਆਂ ਤੇ ਛਾਤੀ ‘ਤੇ ਗੰਭੀਰ ਸੱਟਾਂ ਵੱਜੀਆਂ ਹਨ। ਰਾਜਬੀਰ ਦੀ ਮ੍ਰਿਤਕ ਦੇਹ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਜਦੋਂ ਕਿ ਸਤਿੰਦਰ ਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ : ਮਨੀਕਰਨ ਸਾਹਿਬ ਘਟਨਾ ‘ਤੇ DGP ਦੀ ਲੋਕਾਂ ਨੂੰ ਅਪੀਲ-‘ਘਬਰਾਓ ਨਹੀਂ ਤੇ ਫਰਜ਼ੀ ਖਬਰਾਂ ਨਾ ਫੈਲਾਓ’
ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਤਿੰਦਰ ਤੋਂ ਪੁੱਛਗਿਛ ਕੀਤੀ ਪਰ ਉਸ ਨੇ ਸਹਿਯੋਗ ਨਹੀਂ ਕੀਤਾ। ਸਤਿੰਦਰ ਇਹੀ ਕਹਿੰਦਾ ਰਿਹਾ ਕਿ ਉਸ ਨੂੰ ਘਟਨਾ ਬਾਰੇ ਕੁਝ ਨਹੀਂ ਪਤਾ। ਨਾ ਹੀ ਉਸ ਦਾ ਕਿਸੇ ਨਾਲ ਝਗੜਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: