ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਸੜਕੀ ਹਾਦਸਿਆਂ ਦੇ ਕਾਰਨ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਇਹ ਖੂਨੀ ਸੜਕਾਂ ਪੰਜਾਬ ਅੰਦਰ ਰੋਜ਼ਾਨਾ ਹੀ ਕਿਸੇ ਨਾ ਕਿਸੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਇਸੇ ਤਰ੍ਹਾਂ ਦਾ ਹੀ ਦਰਦਨਾਕ ਸੜਕੀ ਹਾਦਸਾ ਵਾਪਰਿਆ ਨਾਭਾ ਭਾਦਸੋਂ ਰੋਡ ‘ਤੇ, ਜਿੱਥੇ ਕਰੀਬ 21 ਸਾਲਾਂ ਨੌਜਵਾਨ ਜੋ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਿਹਾ ਸੀ, ਅਚਾਨਕ ਓਵਰਲੋਡ ਟਿੱਪਰ ਚਾਲਕ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਸਵਾਰ ਨੌਜਵਾਨ ਦਾ ਧੜ ਲੱਤਾਂ ਤੋਂ ਵੱਖ ਹੋ ਗਿਆ। ਮੌਕੇ ‘ਤੇ ਹੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਸ ਦੌਰਾਨ ਟਿੱਪਰ ਚਾਲਕ ਮੌਕੇ ਤੋਂ ਰਫੂ ਚੱਕਰ ਹੋਣ ਵਿਚ ਸਫਲ ਹੋ ਗਿਆ। ਦੂਜੇ ਪਾਸੇ ਨਾਭਾ ਰੋਹਟੀ ਪੁਲਸ ਚੌਂਕੀ ਦੇ ਵੱਲੋਂ ਟਿੱਪਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਗਈ।
ਜਾਣਕਾਰੀ ਮੁਤਾਬਕ ਨਾਭਾ ਭਾਦਸੋਂ ਰੋਡ ‘ਤੇ ਕਰੀਬ 21 ਸਾਲਾਂ ਨੌਜਵਾਨ ਐਕਟਿਵਾ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਓਵਰਲੋਡ ਟਿੱਪਰ ਚਾਲਕ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਅਮਰੀਕਾ ‘ਚ 30 ਦਿਨ ਤੋਂ ਵੱਧ ਰਹੇ ਤਾਂ ਹੋਵੇਗੀ ਜੇਲ੍ਹ! ਭਾਰਤੀਆਂ ਦੀਆਂ ਵਧਣਗੀਆਂ ਮੁਸ਼ਕਲਾਂ
ਮੌਕੇ ‘ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹੀਰਾ ਸਿੰਘ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਨਾਭਾ ਭਾਦਸੋਂ ਰੋਡ ‘ਤੇ ਸੜਕੀ ਹਾਦਸਾ ਵਾਪਰਿਆ ਹੈ। ਅਸੀਂ ਮੌਕੇ ‘ਤੇ ਪਹੁੰਚੇ ਤਾਂ ਵੇਖਿਆ ਕਿ 21 ਸਾਲਾਂ ਨੌਜਵਾਨ ਦੀ ਦਰਦਨਾਕ ਮੌਤ ਹੋ ਚੁੱਕੀ ਸੀ। ਇਹ ਹਾਦਸਾ ਬਹੁਤ ਹੀ ਖਤਰਨਾਕ ਸੀ। ਮੌਕੇ ਤੋਂ ਟਿੱਪਰ ਚਾਲਕ ਭੱਜ ਗਿਆ। ਅਸੀਂ ਰੋਹਟੀ ਪੁੱਲ ਚੌਂਕੀ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ। ਇਸ ਦੌਰਾਨ ਮੌਜੂਦ ਰਾਹਗੀਰਾਂ ਨੇ ਕਿਹਾ ਕਿ ਇਹ ਨਾਭਾ ਭਾਦਸੋਂ ਰੋਡ ‘ਤੇ ਰੋਜ਼ਾਨਾ ਹੀ ਸੜਕੀ ਹਾਦਸੇ ਵਾਪਰਦੇ ਹਨ, ਜਿਸ ਵਿਚ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
