ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਆਰ ਵੀ ਆਰ ਯਾਨੀ ਰਨਵੇ ਵਿਜ਼ੂਅਲ ਰੇਂਜ ਸਿਸਟਮ ਖਰਾਬ ਹੋਣ ਕਾਰਨ 24 ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 9 ਉਡਾਣਾਂ ਡਾਈਵਰਟ ਕੀਤੀਆਂ ਗਈਆਂ ਹਨ।
ਬੀਤੀ ਸ਼ਾਮ ਅੰਮ੍ਰਿਤਸਰ ਏਅਰਪੋਰਟ 8 ਘਰੇਲੂ ਤੇ 3 ਇੰਟਰਨੈਸ਼ਨਲ ਫਲਾਈਟਸ ਜਾਣੀਆਂ ਸਨ। ਦਿੱਲੀ, ਜੈਪੁਰ, ਮੁੰਬਈ, ਦੁਬਈ, ਕੋਲਕਾਤਾ, ਗੋਆ, ਆਬੂਧਾਬੀ, ਸਰਹਾਜ ਤੋਂ ਆਉਣ-ਜਾਣ ਵਾਲੇ ਸਾਰੀਆਂ ਫਲਾਈਟਾਂ ਰਨਵੇ ਵਿਜ਼ੂਅਲ ਰੇਂਜ ਸਿਸਟਮ ਵਿਚ ਖਰਾਬੀ ਹੋਣ ਕਾਰਨ ਰੱਦ ਕਰਨੀਆਂ ਪਈਆਂ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਫਲਾਈਟ ਬੁਕਿੰਗ ਕਰਨ ਵਾਲੇ ਸੈਂਕੜੇ ਯਾਤਰੀਆਂ ਨੂੰ ਘਰ ਪਰਤਣਾ ਪਿਆ। ਫਲਾਈਟਾਂ ਕੈਂਸਲ ਹੋਣ ਤੋਂ ਬਾਅਦ ਦੂਰ-ਦੁਰਾਡੇ ਤੋਂ ਆਏ ਕਈ ਯਾਤਰੀ ਹੋਟਲਾਂ ਵਿਚ ਚਲੇ ਗਏ ਤੇ ਉਥੇ ਠਹਿਰੇ। 3000 ਤੋਂ ਵੱਧ ਯਾਤਰੀ ਖੱਜਲ-ਖੁਆਰ ਹੋ ਰਹੇ ਹਨ। ਸੰਘਣੀ ਧੁੰਦ ਅਤੇ ਰਨਵੇ ਵਿਜ਼ੂਅਲ ਰੇਂਜ ਸਿਸਟਮ ਖਰਾਬ ਹੋਣ ਕਾਰਨ 24 ਉਡਾਣਾਂ ਰੱਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਇਲਾਹਾਬਾਦ ਹਾਈਕੋਰਟ ਦੇ ਰਿਟਾ. ਜੱਜ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, CBI ਨੇ ਦਾਖ਼ਲ ਕੀਤੀ ਚਾਰਜਸ਼ੀਟ
ਕੁਝ ਯਾਤਰੀ ਅਜਿਹੇ ਵੀ ਸਨ ਜਿਨ੍ਹਾਂ ਨੇ ਜਲਦੀ ਘਰ ਪੁੱਜਣਾ ਸੀ। ਇਸ ਲਈ ਉਹ ਟ੍ਰੇਨ ਤੇ ਬੱਸਾਂ ਵਿਚ ਸਫਰ ਕਰਕੇ ਦਿੱਲੀ ਏਅਰਪੋਰਟ ਪੁੱਜੇ ਅਤੇ ਉਥੋਂ ਆਪਣੀ ਮੰਜ਼ਿਲ ਲਈ ਉਡਾਨ ਭਰੀ।