ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਰੋਨਾ ਨੇ ਪੈਰ ਪਸਾਰ ਲਏ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੋ ਹਫ਼ਤਿਆਂ ਵਿੱਚ ਰੋਜ਼ਾਨਾ 300 ਤੋਂ ਵੱਧ ਕੇ 6 ਹਜ਼ਾਰ ਤੱਕ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਮਰਨ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧਣ ਲੱਗੀ ਹੈ। ਵੀਰਵਾਰ ਨੂੰ 6 ਲੋਕਾਂ ਦੀ ਮੌਤ ਹੋ ਗਈ। ਪੰਜਾਬ ‘ਚ ਪਟਿਆਲਾ ਤੋਂ ਬਾਅਦ ਮੋਹਾਲੀ ਕੋਰੋਨਾ ਦਾ ਹੌਟਸਪੌਟ ਬਣ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਬਠਿੰਡਾ ‘ਚ ਵੀ ਕੋਰੋਨਾ ਨੇ ਤੇਜ਼ੀ ਫੜ ਲਈ ਹੈ।
ਵੀਰਵਾਰ ਨੂੰ ਮੋਹਾਲੀ ‘ਚ 914 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪਟਿਆਲਾ ‘ਚ 776, ਅੰਮ੍ਰਿਤਸਰ ‘ਚ 731, ਲੁਧਿਆਣਾ ‘ਚ 670, ਜਲੰਧਰ ‘ਚ 514, ਬਠਿੰਡਾ ‘ਚ 404, ਗੁਰਦਾਸਪੁਰ ‘ਚ 346, ਪਠਾਨਕੋਟ ‘ਚ 344, ਰੋਪੜ ‘ਚ 214, ਕਪੂਰਥਲਾ ‘ਚ 195, ਫਤਿਹਗੜ੍ਹ ਸਾਹਿਬ ‘ਚ 189, ਫੀਰੋਜ਼ਪੁਰ ‘ਚ 115 ਅਤੇ ਹੁਸ਼ਿਆਰਪੁਰ ਵਿੱਚ ਵੀ 115 ਕੇਸ ਮਿਲੇ ਹਨ।

ਪੰਜਾਬ ਵਿੱਚ ਕਰੋਨਾ ਘਾਤਕ ਬਣਨਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਅੰਮ੍ਰਿਤਸਰ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਪਟਿਆਲਾ ਅਤੇ ਮੋਹਾਲੀ ਵਿੱਚ 1-1 ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਲੁਧਿਆਣਾ ‘ਚ 3, ਫਰੀਦਕੋਟ ‘ਚ 2 ਅਤੇ ਪਟਿਆਲਾ ‘ਚ ਇਕ ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 55 ਮਰੀਜ਼ਾਂ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ 15, ਲੁਧਿਆਣਾ ਦੇ 24, ਜਲੰਧਰ ਦੇ 13 ਅਤੇ ਫਰੀਦਕੋਟ, ਹੁਸ਼ਿਆਰਪੁਰ ਅਤੇ ਐਸਬੀਐਸ ਨਗਰ ਤੋਂ 1-1 ਮਰੀਜ਼ ਸ਼ਾਮਲ ਹੈ।
ਪੰਜਾਬ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 30 ਹਜ਼ਾਰ 384 ਹੋ ਗਈ ਹੈ। ਇਹ ਸਥਿਤੀ ਉਦੋਂ ਹੈ ਜਦੋਂ ਵੀਰਵਾਰ ਨੂੰ 2,330 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਇਸ ਦੇ ਨਾਲ ਹੀ 609 ਮਰੀਜ਼ ਜੀਵਨ ਬਚਾਓ ਸਹਾਇਤਾ ‘ਤੇ ਪਹੁੰਚ ਗਏ ਹਨ। ਇਨ੍ਹਾਂ ‘ਚੋਂ 460 ਆਕਸੀਜਨ ਸਪੋਰਟ ‘ਤੇ, 130 ਆਈਸੀਯੂ ‘ਚ ਅਤੇ 19 ਵੈਂਟੀਲੇਟਰ ‘ਤੇ ਹਨ। ਇਸ ਸਥਿਤੀ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
