69 youths deported: ਇਸ ਕੋਰੋਨਾ ਕਾਲ ਦੇ ਚਲਦਿਆ ਹਰ ਇਕ ਦੇਸ਼ ਇਸ ਮਹਾਮਾਰੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। SDM ਅਜਨਾਲਾ ਵਲੋਂ ਡਿਊਟੀ ‘ਤੇ ਭੇਜੇ ਸਟਾਫ ਮੈਂਬਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੀ ਜੋ ਫਲਾਈਟ ਸੀ ਥੋੜੀ ਵਿਲੱਖਣ ਸੀ। ਅੱਜ ਉਹ ਸਾਰੇ ਨੌਜਵਾਨ ਜੋ ਗਲਤ ਤਰੀਕੇ ਨਾਲ US ਜਾਣ ‘ਚ ਅਸਫ਼ਲ ਰਹੇ ਉਨ੍ਹਾਂ ‘ਚੋ ਕੋਈ 2 ਸਾਲ ਦੀ ਕੈਦ ਕੱਟਕੇ ਕੋਈ 3 ਸਾਲ ਦੀ ਕੈਦ ਕੱਟਕੇ ਅਤੇ ਕੋਈ 5 ਸਾਲ ਦੀ ਕੈਦ ਕੱਟ ਵਾਪਸ ਪਰਤਿਆ ਹੈ। ਉਨ੍ਹਾਂ ਦੱਸਿਆ ਕਿ ਕੁੱਝ ਨੌਜਵਾਨ ਗੁਜਰਾਤ ਦੇ ਹਨ ਕੁੱਝ ਆਂਦਰਾਂ ਪ੍ਰਦੇਸ਼ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਨੌਜਵਾਨਾਂ ਲਈ ਪ੍ਰਸ਼ਾਸ਼ਨ ਨੇ ਇਨੋਵਾ ਗੱਡੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੋ ਉਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਘਰ ਤੱਕ ਪੁੱਜਦਾ ਕਰ ਦਿੱਤਾ ਜਾਵੇ।
ਗੁਜਰਾਤ ਦੇ ਰਹਿਣ ਵਾਲੇ ਨੌਜਵਾਨਾਂ ਵਿੱਚੋ ਕੋਈ ਵੀ ਕੋਰੋਨਾ ਪਾਜ਼ਿਟਿਵ ਨਹੀਂ ਪਾਇਆ ਗਿਆ ਜਦ ਕਿ ਗੱਲਬਾਤ ਕਰਦਿਆਂ ਸਟਾਫ ਮੈਬਰ ਨੇ ਦੱਸਿਆ ਕਿ ਡਰਾਈਵਰਾਂ ਦੇ ਵੀ ਟੈਸਟ ਕੀਤੇ ਜਾਣੇ ਹਨ। ਟੋਟਲ 69 ਨੌਜਵਾਨ ਹਨ ਜੋ ਡਿਪੋਰਟ ਹੋ ਵਾਪਸ ਭਾਰਤ ਪਰਤੇ ਹਨ। ਜਿਨ੍ਹਾਂ ਵਿੱਚ ਕੁੱਝ ਗੁਜਰਾਤ ਦੇ ਹਨ, ਕੁੱਝ ਪੰਜਾਬ ਦੇ ਕੁੱਝ ਆਂਦਰਾਂ ਪ੍ਰਦੇਸ਼ ਦੇ ਤੇ ਕੁਝ ਹਿਮਾਚਲ ਦੇ ਰਹਿਣ ਵਾਲੇ ਹਨ। ਡਿਪੋਰਟ ਹੋਏ ਇਕ ਨੌਜਵਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਏਜੰਟਾਂ ਨੇ ਧੋਖਾ ਕਰ ਉਸ ਨੂੰ ਭੇਜਿਆ। ਉਹ ਮੰਗ ਕਰਦੇ ਹਨ ਕਿ ਅਜਿਹੇ ਏਜੰਟਾਂ ‘ਤੇ ਕਾਰਵਾਈ ਕੀਤੀ ਜਾਵੇ। ਗੁਰਦਾਸਪੁਰ ਦੇ ਰਹਿਣ ਵਾਲੇ ਅਮਰਵੀਰ ਸਿੰਘ ਨੇ ਦੱਸਿਆ ਕਿ ਉਹ ਕਿਵੇਂ 27 ਲੱਖ ਲਾਕੇ ਗ੍ਰੀਸ ਦੇ ਵੀਜ਼ੇ ‘ਤੇ ਗਿਆ ਸੀ ਉਸ ਨੇ ਦੱਸਿਆ ਕਿ ਮੈਕਸੀਕੋ ਬਾਰਡਰ ਟੱਪਦਿਆਂ ਸਾਰ ਪੁਲਿਸ ਨੇ ਫੜ ਜੇਲ੍ਹ ‘ਚ ਸ਼ਿਫਟ ਕਰ ਦਿੱਤਾ 19 ਮਹੀਨਿਆਂ ਤੋਂ ਅਮਨਵੀਰ ਉੱਥੇ ਮੰਦਭਾਗੀ ਹਾਲਤ ‘ਚ ਰਹਿ ਰਿਹਾ ਸੀ। ਇਹ ਸਭ ਨੌਜਵਾਨ ਇਹੀ ਮੰਗ ਕਰਦੇ ਹਨ ਕਿ ਅਜਿਹੇ ਏਜੰਟਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।