ਪੰਜਾਬ ਆਪ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਵੀਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਪੰਜਾਬ ਚੋਣਾਂ 2022 ਵਿੱਚ ਖੁਦ ਨਹੀਂ ਉਤਰਨਗੇ।
ਗੌਰਤਲਬ ਹੈ ਕਿ ਸੀ. ਐੱਮ. ਚਿਹਰੇ ਵਿੱਚ ਦੇਰੀ ਅਤੇ ਭਗਵੰਤ ਮਾਨ ਨੂੰ ਇਸ ਦਾ ਉਮੀਦਵਾਰ ਨਾ ਐਲਾਨੇ ਜਾਣ ਕਾਰਨ ਹਾਲ ਹੀ ਵਿੱਚ ਰੁਪਿੰਦਰ ਰੂਬੀ ਨੇ ਆਪ ਦਾ ਸਾਥ ਛੱਡ ਦਿੱਤਾ ਸੀ ਅਤੇ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ।

ਆਮ ਆਦਮੀ ਪਾਰਟੀ ਦੇ ਸੁਪਰੀਮੋ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ ਅਤੇ ਲੋਕਾਂ ਨਾਲ ਕਈ ਵਾਅਦੇ ਕਰ ਰਹੇ ਹਨ ਪਰ ਹੁਣ ਤੱਕ ਉਹ ਸੀ. ਐੱਮ. ਚਿਹਰੇ ਨੂੰ ਲੈ ਕੇ ਕੁਝ ਵੀ ਐਲਾਨ ਨਹੀਂ ਕਰ ਸਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਪ ਭਗਵੰਤ ਮਾਨ ਨੂੰ ਚਿਹਰਾ ਐਲਾਣਦੀ ਹੈ ਜਾਂ ਫਿਰ ਕੋਈ ਸਰਪ੍ਰਾਈਜ਼ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
