ਪੰਜਾਬ ਚੋਣਾਂ ਵਿੱਚ ਮਿਲੀ ਬੰਪਰ ਜਿੱਤ ਤੋਂ ਬਾਅਦ ਰਾਜ ਸਭਾ ਵਿੱਚ ਵੀ ਆਮ ਆਦਮੀ ਪਾਰਟੀ (ਆਪ) ਦਾ ਦਬਦਬਾ ਵੱਧ ਜਾਵੇਗਾ। ‘ਆਪ’ ਵਾਈਐਸਆਰ (6), ਸਮਾਜਵਾਦੀ ਪਾਰਟੀ (5) ਅਤੇ ਆਰਜੇਡੀ (5) ਤੋਂ ਬਾਅਦ ਉੱਚ ਸਦਨ ਵਿੱਚ ਪੰਜ ਨੰਬਰ ਦੀ ਪਾਰਟੀ ਬਣ ਜਾਵੇਗੀ। ਬਸਪਾ ਸਿਰਫ਼ ਇੱਕ ਸੀਟ ‘ਤੇ ਸਿਮਟ ਕੇ ਰਹਿ ਜਾਵੇਗੀ। ਪੰਜਾਬ ਤੋਂ ਆਉਣ ਵਾਲੇ ਪੰਜ ਰਾਜ ਸਭਾ ਸੰਸਦ ਮੈਂਬਰਾਂ ਦਾ ਕਾਰਜਕਾਲ 9 ਅਪ੍ਰੈਲ ਨੂੰ ਅਤੇ ਦੋ ਸੰਸਦ ਮੈਂਬਰਾਂ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਸੰਸਦ ਮੈਂਬਰ ਅਕਾਲੀ ਦਲ, ਤਿੰਨ ਕਾਂਗਰਸ ਅਤੇ ਇੱਕ ਭਾਜਪਾ ਦਾ ਹੈ। ਵਿਧਾਨ ਸਭਾ ਤੋਂ ਬਾਅਦ ਰਾਜ ਸਭਾ ਦੀਆਂ ਪੰਜ ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣੀਆਂ ਹਨ।
ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਨਾਲ ਪਾਰਟੀ ਨੂੰ ਪੰਜ ਵਿੱਚੋਂ ਚਾਰ ਸੀਟਾਂ ਮਿਲਣੀਆਂ ਯਕੀਨੀ ਹਨ। ਕਾਂਗਰਸ ਨੂੰ ਇੱਕ ਸੀਟ ਨਾਲ ਹੀ ਸੰਤੁਸ਼ਟ ਹੋਣਾ ਪਵੇਗਾ। 4 ਜੁਲਾਈ ਨੂੰ ਜਿਹੜੀਆਂ ਦੋ ਸੀਟਾਂ ਖਾਲੀ ਹੋ ਰਹੀਆਂ ਹਨ, ਉਹ ਦੋਵੇਂ ‘ਆਪ’ ਦੇ ਖਾਤੇ ਵਿੱਚ ਜਾਣਗੀਆਂ। ਇਸ ਸਮੇਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ ਤਿੰਨ ਹੈ। ਇਹ ਗਿਣਤੀ ਦਿੱਲੀ ‘ਚ ‘ਆਪ’ ਦੀ ਸਰਕਾਰ ਹੋਣ ਕਾਰਨ ਹੈ। ਪੰਜਾਬ ਵਿੱਚ ਸਰਕਾਰ ਬਣਨ ਦੀ ਸੂਰਤ ਵਿੱਚ 6 ਹੋਰ ਸੀਟਾਂ ਵਧਣ ਜਾ ਰਹੀਆਂ ਹਨ। ਅਜਿਹੇ ‘ਚ ਰਾਜ ਸਭਾ ‘ਚ ਪੰਜਾਬ ਅਤੇ ਦਿੱਲੀ ਨੂੰ ਜੋੜਨ ਨਾਲ ‘ਆਪ’ ਦੇ ਸੰਸਦ ਮੈਂਬਰਾਂ ਦੀ ਗਿਣਤੀ 9 ਤੱਕ ਪਹੁੰਚ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਰਾਜ ਸਭਾ ‘ਚ ‘ਆਪ’ ਦੇ ਸੰਸਦ ਮੈਂਬਰਾਂ ਦੀ ਗਿਣਤੀ ਤਿੰਨ ਗੁਣਾ ਵਧ ਜਾਵੇਗੀ।
ਰਾਜਸਥਾਨ, ਝਾਰਖੰਡ, ਛੱਤੀਸਗੜ੍ਹ, ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਭਾਜਪਾ ਦੀ ਸਰਕਾਰ ਨਾ ਬਣਨ ਕਾਰਨ ਜੋ ਨੁਕਸਾਨ ਹੋ ਰਿਹਾ ਸੀ, ਉਸ ਦੀ ਭਰਪਾਈ ਕੁਝ ਹੱਦ ਤੱਕ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਚੋਣਾਂ ਜਿੱਤ ਕੇ ਕੀਤੀ ਜਾਵੇਗੀ। ਇਸ ਕਾਰਨ ਭਾਜਪਾ ਨੂੰ ਸਿਰਫ਼ ਦੋ ਸੀਟਾਂ ਦਾ ਨੁਕਸਾਨ ਝੱਲਣਾ ਪਵੇਗਾ। ਰਾਜ ਸਭਾ ਵਿੱਚ ਭਾਜਪਾ ਦੇ 97 ਸੰਸਦ ਮੈਂਬਰ ਹਨ।
ਵੀਡੀਓ ਲਈ ਕਲਿੱਕ ਕਰੋ -: