ਰੂਪਨਗਰ : ਅੱਜ ਵਿਧਾਨ ਸਭਾ ਹਲਕਾ ਰੂਪਨਗਰ ਵਿੱਚ ਜਿੱਥੇ ਕਾਂਗਰਸ ਪਾਰਟੀ ਨੂੰ ਤਗੜਾ ਝਟਕਾ ਲੱਗਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਬੀਤੇ ਚਾਰ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਚੱਲਦੇ ਆ ਰਹੇ ਚੌਧਰੀ ਅਨੰਤ ਰਾਮ ਤੇ ਉਨ੍ਹਾਂ ਬੇਟਾ ਕਮਲ ਕਿਸ਼ੋਰ ਦਰਜਨਾਂ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਾਂਹਵਧੂ ਤੇ ਵਿਕਾਸਪੱਖੀ ਸੋਚ ਤੇ ਪਾਲਸੀ ਪ੍ਰੋਗਰਾਮਾਂ ਸਦਕਾ ਹਲਕੇ ਅੰਦਰ ਕੰਮ ਕਰਵਾਉਣ ਵਾਲੇ ਦੂਰਅੰਦੇਸ਼ੀ ਵਾਲੇ ਆਗੂ ਡਾ.ਦਲਜੀਤ ਸਿੰਘ ਚੀਮਾ ਵੱਲੋਂ ਕੀਤੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ‘ਚ ਸ਼ਾਮਲ ਹੋ ਗਏ।
ਟਕਸਾਲੀ ਕਾਂਗਰਸੀ ਪਰਿਵਾਰ ਵੱਲੋਂ ਚੌਧਰੀ ਅਨੰਤ ਰਾਮ ਤੇ ਉਨ੍ਹਾਂ ਬੇਟਾ ਕਮਲ ਕਿਸ਼ੋਰ ਸਣੇ ਦਰਜਨਾਂ ਸਾਥੀਆਂ ਵੱਲੋਂ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਰੋਹੜੂਆਣਾ ਵਿਖੇ ਕੀਤੇ ਗਏ ਪ੍ਰਭਾਵਸ਼ਾਲੀ ਇਕੱਠ ਦੌਰਾਨ ਸੰਬੋਧਨ ਕਰਦੇ ਹੋਏ ਚੌਧਰੀ ਅਨੰਤ ਰਾਮ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਿ ਜਦ-ਜਦ ਵੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ‘ਚ ਸੰਗਤ ਦਰਸ਼ਨ ਕੀਤੇ ਉਦੋਂ ਉਨ੍ਹਾਂ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਹਲਕੇ ‘ਚ ਗ੍ਰਾਂਟਾਂ ਦੇ ਕੇ ਖਜ਼ਾਨੇ ਦਾ ਮੂੰਹ ਖੋਲਿਆ।
ਪਰ ਜਦੋਂ ਤੋਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣੀ ਉਦੋਂ ਤੋਂ ਹੋਰਨਾਂ ਪਾਰਟੀਆਂ ਨੂੰ ਤਾਂ ਕੀ ਬਲਕਿ ਕਾਂਗਰਸੀਆਂ ਦੀ ਵੀ ਸਾਰ ਨਹੀਂ ਲਈ ਗਈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਅੱਜ ਉਹ ਤੇ ਉਨ੍ਹਾਂ ਦੇ ਸਾਥੀ ਇਹ ਵੀ ਆਖਣ ਤੋਂ ਨਹੀਂ ਝਿਜਕਣਗੇ ਕਿ ਜਿੰਨਾ ਵਿਕਾਸ ਰੂਪਨਗਰ ਹਲਕੇ ਦਾ ਖਾਸ ਕਰਕੇ ਨੂਰਪੁਰ ਬੇਦੀ ਇਲਾਕੇ ਦਾ ਡਾ. ਦਲਜੀਤ ਸਿੰਘ ਚੀਮਾ ਕਾਰਜਕਾਲ ‘ਚ ਹੋਇਆ ਓਨਾ ਸ਼ਾਇਦ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਨਹੀਂ ਹੋਇਆ ਸੀ।
ਇਸਲਈ ਅੱਜ ਉਹ ਸਾਰੇ ਬੁਹਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਵੱਲੋਂ ਪੰਜਾਬ ਦੀ ਤਸਵੀਰ ਬਦਲਣ ਲਈ ਦਿੱਤੇ ਪ੍ਰੋਗਰਾਮਾਂ, ਸੁਖਬੀਰ ਬਾਦਲ ਦੀ ਸੋਚ ਨੂੰ ਵੇਖਦੇ ਹੋਏ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕਰਦੇ ਹਨ।
ਇਸ ਮੌਕੇ ਤੇ ਪਹੁੰਚੇ ਡਾ.ਚੀਮਾ ਨੇ ਚੌਧਰੀ ਅਨੰਤ ਰਾਮ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਨੂੰ ਕਿਹਾ ਉੱਥੇ ਹੀ ਪਾਰਟੀ ਅੰਦਰ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਵੀ ਦੁਆਇਆ। ਇੱਥੇ ਦੱਸਣਯੋਗ ਹੈ ਕਿ ਚੌਧਰੀ ਇੱਕ ਟਕਸਾਲੀ ਕਾਂਗਰਸੀ ਪਰਿਵਾਰ ਸੀ। ਚੌਧਰੀ ਅਨੰਤ ਰਾਮ ਬੀਤੇ 40 ਸਾਲਾਂ ਤੋਂ ਕਾਂਗਰਸ ਨਾਲ ਹੀ ਨਹੀਂ ਜੁੜੇ ਹੋਏ ਸਨ ਬਲਕਿ ਚਾਰ ਵਾਰ ਜ਼ਿਲ੍ਹਾ ਜਥੇਬੰਦੀ ‘ਚ ਜਨਰਲ ਸਕੱਤਰ ਸਣੇ ਵੱਖ-ਵੱਖ ਅਹੁਦਿਆਂ ‘ਤੇ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਵਿਧਵਾ ਮਾਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ ਦੁਬਈ ਤੋਂ 18 ਦਿਨ ਬਾਅਦ ਪਹੁੰਚੀ ਵਤਨ, ਡਾ. ਐਸਪੀ ਓਬਰਾਏ ਨੇ ਕੀਤੀ ਮਦਦ
ਇਸ ਮੌਕੇ ਉਨ੍ਹਾਂ ਦੇ ਨਾਲ ਦਿਆਲ ਚੰਦ ਬਜਾੜ, ਰੋਸ਼ਨ ਲਾਲ ਬਜਾੜ, ਰਤੀ ਗਆ ਬਜਾੜ, ਗੁਰਮੀਤ ਚੰਦ ਚੌਹਾਨ, ਸੰਦੇਸ਼ ਦਰੀਰਪੁਰ, ਬਿੰਦੂ ਬਜਾੜ, ਅਸ਼ੋਕ ਕੁਮਾਰ ਤੱਕਲਾ, ਸ਼ਿਵ ਚੰਦ ਰੋਹੂਆਣਾ, ਪੱਪੂ ਦੇਦੜ, ਦੇਵ ਦੇਦੜ, ਭਜਨ ਮੈਹਸੀ, ਰਾਮ ਸ਼ਾਹ ਮੈਹਸੀ ਅਤੇ ਚੰਨਣ ਚੇਚੀ ਤੋਂ ਇਲਾਵਾ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਰਕਰ ਸਤਨਾਮ ਸਿੰਘ ਝੱਜ ਸਰਕਲ ਪ੍ਰਧਾਨ ਡੂੰਮੇਵਾਲ, ਡਾ. ਸਵਰਨਜੀਤ ਬੈਂਸ ਸੰਮਤੀ ਮੈਂਬਰ ਝੱਜ, ਦਰਬਾਰਾ ਸਿੰਘ ਬਾਲਾ, ਕੇਸਰ ਸਿੰਘ, ਜਰਨੈਲ ਸਿੰਘ ਗਨੂਰਾ ਸਕੱਤਰ, ਭਜਨ ਲਾਲ ਕਾਂਗੜ ਸਕੱਤਰ, ਹੁਸਨਚੰਦ ਮਠਾਣ ਜਥੇਬੰਦਕ ਸਕੱਤਰ, ਸੁਰਿੰਦਰ ਸਿੰਘ ਟਿੱਬਾ ਨੰਗਲ, ਲੇਖ ਰਾਜ ਸਰਕਲ ਪ੍ਰਧਾਨ ਅਬਿਆਣ, ਵੇਰਕਾ ਡਾਇਰੈਕਟਰ ਸੁਰਜੀਤ ਸਿੰਘ ਕਾਹਲੋਂ, ਹੇਮਰਾਜ ਝਾਂਡੀਆਂ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਕੇਸਰ ਸਿੰਘ ਮੁਸਾਪੁਰ, ਠੇਕੇਦਾਰ ਹਰਮੇਸ਼ ਚੰਦ ਰੂੜੇਵਾਲ, ਚੇਤ ਰਾਮ ਸਰਪੰਚ ਰੋੜੂਆਣਾ, ਅਸ਼ੋਕ ਰੋੜੂਆਣਾ, ਛਿੰਦਰ ਰੋੜੂਆਣਾ, ਕੁਲਬੀਰ ਸਿੰਘ ਅਸਮਾਨਪੁਰ ਕੋਰ ਕਮੇਟੀ ਮੈਂਬਰ, ਗੋਪਾਲ ਚੰਦ ਵਾਲੇਬਾਲ, ਨਿੰਮਾ ਬੜੀਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਮ ਸਿੰਘ ਕਲਵਾਂ, ਬੀਬੀ ਸੁਨੀਤਾ ਚੌਧਰੀ ਬਲਾਚੌਰ, ਜਸਪਾਲ ਬਲਾਚੌਰ, ਪੰਮੀ ਬਰੇਟਾ, ਸੋਮ ਸਿੰਘ ਸੰਧੂ ਕਲਮਾਂ, ਰਾਮ ਸਿੰਘ ਕਲਮਾਂ, ਸੁਰਜੀਤ ਸਿੰਘ ਕਲਮਾਂ, ਦੇਸ ਰਾਜ ਬਾਲੇਵਾਲ, ਧਰਮਪਾਲ ਬਾਲੇਵਾਲ, ਰੂਮਾ ਜਗਦੀਸ਼ ਚੇਚੀ, ਵਿਜੇ ਬਜਾਡ਼ ਰੋੜੂਆਣਾ, ਨਿਕੂ ਬਜਾੜ ਰੋੜੂਆਣਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।