ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਸਿੱਧੀ ਸਿਰਫ ਭਾਰਤ ਵਿਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿਚ ਹੈ। ਭਾਰਤ ਵਿੱਚ ਅਰਜਨਟੀਨਾ ਦੇ ਰਾਜਦੂਤ ਅਲਬਰਟੋ ਗੁਆਨੀ ਮੰਗਲਵਾਰ ਨੂੰ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਦੋਵਾਂ ਦੇਸ਼ਾਂ ਦੇ ਰਾਜਦੂਤਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਅਧਿਕਾਰੀ ਵੀ ਮੌਜੂਦ ਸਨ।
ਉਰੁਗਵੇ ਦੇ ਰਾਜਦੂਤ ਅਲਬਰਟੋ ਗੁਆਨੀ ਨੇ ਕਿਹਾ ਕਿ ਉਹ ਪਹਿਲੀ ਵਾਰ ਹਰਿਮੰਦਰ ਸਾਹਿਬ ਆਏ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ ਨਵੇਂ ਸਾਲ ‘ਤੇ ਸ਼ੁਕਰਾਨਾ ਕਰਨ ਅਤੇ ਭਾਰਤ ਅਤੇ ਉਰੁਗਵੇ ਵਿਚਾਲੇ ਨਜ਼ਦੀਕੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਆਏ ਹਨ।
ਇਸ ਦੇ ਨਾਲ ਹੀ ਭਾਰਤ ਵਿੱਚ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਕਸੀਨੋ ਨੇ ਕਿਹਾ ਕਿ ਅਸੀਂ ਇੱਥੇ ਸਨਮਾਨ ਦੇਣ ਆਏ ਹਾਂ। ਸਾਡੀ ਕਾਮਨਾ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਚੰਗੇ ਸਬੰਧ ਬਣੇ ਰਹਿਣ ਅਤੇ ਭਾਰਤ ਦੇ ਲੋਕ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹਿਣ। ਰਾਜਦੂਤ ਮਾਰੀਆਨੋ ਕਸੀਨੋ ਨੇ ਕਿਹਾ ਕਿ ਉਹ ਵੀ ਪਹਿਲੀ ਵਾਰ ਹਰਿਮੰਦਰ ਸਾਹਿਬ ਗਏ ਹਨ।
ਇਹ ਵੀ ਪੜ੍ਹੋ : ਸਲਮਾਨ ਖਾਨ ਦੇ ਘਰ ਦੀ ਬਾਲਕਨੀ ‘ਚ ਲੱਗੇ ਬੁਲੇ/ਟਪਰੂਫ ਸ਼ੀਸ਼ੇ, ਸੁਰੱਖਿਆ ਦੇ ਹੋਏ ਪੱਕੇ ਇੰਤਜ਼ਾਮ
ਇਸ ਦੌਰਾਨ ਉਨ੍ਹਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਪਰਿਕਰਮਾ ਕੀਤੀ ਅਤੇ ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਹਾਸਲ ਕੀਤੀ। ਇੰਨਾ ਹੀ ਨਹੀਂ ਦੋਹਾਂ ਦੇਸ਼ਾਂ ਦੇ ਰਾਜਦੂਤਾਂ ਨੇ ਹਰਿਮੰਦਰ ਸਾਹਿਬ ‘ਚ ਤਸਵੀਰਾਂ ਵੀ ਕਲਿੱਕ ਕਰਵਾਈਆਂ।
ਵੀਡੀਓ ਲਈ ਕਲਿੱਕ ਕਰੋ -: