ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਬਰਮਿੰਘਮ ਕਾਮਨਵੈਲਥ ਖੇਡਾਂ-2022 ਵਿੱਚ ਪੁਰਸ਼ਾਂ ਦੀ ਵੇਟਲਿਫਟਿੰਗ ਦੇ 109 ਕਿਲੋ ਵਰਗ ਵਿੱਚ ਕੁੱਲ 355 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤਿਆ। ਸੋਨ ਤਮਗਾ ਕੈਮਰੂਮ (361 ਕਿਲੋਗ੍ਰਾਮ) ਦੇ ਜੂਨੀਅਰ ਨਾਦਜਾ ਨੂੰ ਮਿਲਿਆ ਜਦੋਂ ਕਿ ਚਾਂਦੀ ਦਾ ਤਮਗਾ ਸਮੋਆ ਦੇ ਜੈਕ ਓਪਲੋਗੇ ਨੇ ਜਿੱਤਿਆ ਜਿਸ ਨੇ 358 ਕਿਲੋਗ੍ਰਾਮ ਦਾ ਭਾਰ ਚੁੱਕਿਆ ਸੀ।
ਲਵਪ੍ਰੀਤ ਕੋਲ ਇਕ ਸ਼ਾਨਦਾਰ ਲੜੀ ਸੀ ਤੇ ਉਸ ਨੇ ਆਪਣੇ ਸਾਰੀਆਂ 6 ਕੋਸ਼ਿਸ਼ਾਂ ਕੀਤੀਆਂ। ਉਸ ਨੇ 163 ਕਿਲੋਗ੍ਰਾਮ ਦੀ ਸਰਵਸ਼੍ਰੇਸ਼ਠ ਲਿਫਟ ਦੇ ਨਾਲ ਸਨੈਚ ਨੂੰ ਖਤਮ ਕੀਤਾ, ਓਪੇਲੋਗੇ ਦੇ ਬਾਅਦ ਦੂਜੇ ਸਥਾਨ ‘ਤੇ ਅਤੇ ਫਿਰ ਕਲੀਨ ਐਂਡ ਜਰਕ ਵਿਚ 185 ਕਿਲੋਗ੍ਰਾਮ, 189 ਕਿਲੋਗ੍ਰਾਮ ਤੇ 192 ਕਿਲੋਗ੍ਰਾਮ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਕਲੀਨ ਐਂਡ ਜਰਕ ਵਿਚ 189 ਕਿਲੋਗ੍ਰਾਮ ਦੀ ਆਪਣੀ ਦੂਜੀ ਕੋਸ਼ਿਸ਼ ਨਾਲ ਲਵਪ੍ਰੀਤ ਸਿੰਘ ਨੇ ਇਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਤੇ ਤੀਜੀ ਲਿਫਟ ਨਾਲ ਇਸ ਨੂੰ ਬੇਹਤਰ ਬਣਾਇਆ।
ਲਵਪ੍ਰੀਤ ਨੇ ਸਾਲ 2010 ਵਿਚ ਸਿਰਫ 13 ਸਾਲ ਦੀ ਉਮਰ ਵਿਚ ਵੇਟਲਿਫਟਿੰਗ ਸ਼ੁਰੂ ਕਰ ਦਿੱਤੀ ਸੀ। ਉਸ ਨੇ ਆਪਣੇ ਸ਼ੁਰੂਆਤੀ ਦਿਨਾਂ ਵਿਚ ਰਾਸ਼ਟਰੀ ਪੱਧਰ ‘ਤੇ ਪਛਾਣ ਹਾਸਲ ਕਰਨ ਲਈ ਕਾਫੀ ਸੰਘਰਸ਼ ਕੀਤਾ। ਉਸ ਨੇ ਭਾਰਤੀ ਰਾਸ਼ਟਰੀ ਕੈਂਪ ਵਿਚ ਸ਼ਾਮਲ ਹੋਣ ਲਈ 7 ਸਾਲ ਦੀ ਸਖਤ ਮਿਹਨਤ ਕੀਤੀ। ਲਵਪ੍ਰੀਤ 2017 ਤੋਂ ਹੈਵੀ ਵੇਟ ਕੈਟੇਗਰੀ ਵਿਚ ਇੰਡੀਅਨ ਨੈਸ਼ਨਲ ਕੈਂਪ ਦਾ ਅਹਿਮ ਮੈਂਬਰ ਹੈ। ਉਹ 2021 ਕਾਮਨਵੈਲਥ ਸੀਨੀਅਰ ਚੈਂਪੀਅਨਸ਼ਿਪ ਸਿਲਵਰ ਮੈਡਲਿਸਟ, 2017 ਕਾਮਨਵੈਲਥ ਜੂਨੀਅਰ ਚੈਂਪੀਅਨਸ਼ਿਪ ਗੋਲਡ ਮੈਡਲਿਸਟ ਤੇ 17 ਏਸ਼ੀਅਨ ਜੂਨੀਅਰ ਚੈੰਪੀਅਨਸ਼ਿਪ ਕਾਂਸ ਤਮਗਾ ਜੇਤੂ ਮੈਡਲਿਸਟ ਹੈ।
ਇਹ ਵੀ ਪੜ੍ਹੋ : CM ਮਾਨ ਨੇ ਜਗਜੀਤ ਸਿੰਘ ਪਿਆਸਾ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ, ਬੋਲੇ-‘ਪੰਜਾਬੀ ਸਾਹਿਤ ਲਈ ਇਹ ਵੱਡਾ ਘਾਟਾ’
ਇਸ ਦੇ ਨਾਲ ਹੀ ਭਾਰਤ ਦੇ ਤਮਗਿਆਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਲਵਪ੍ਰੀਤ ਸੰਕੇਤ ਮਹਾਦੇਵ ਸਰਗਰ, ਗੁਰੂਰਾਜਾ ਪੁਜਾਰੀ, ਮੀਰਾਬਾਈ ਚਾਨੀ, ਵਿਦਿਆਰਾਨੀ ਦੇਵੀ ਜੇਰੇਮੀ ਲਾਲਰਿਨੁੰਗਾ, ਅਚਿੰਤਾ ਸ਼ੁਲੀ, ਹਰਜਿੰਦਰ ਕੌਰ, ਵਿਕਾਸ ਠਾਕੁਰ ਵਜੋਂ ਸ਼ਾਮਲ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: