ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦਰਮਿਆਨ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਇੱਕ ਹੋਰ ਝਟਕਾ ਲੱਗਾ ਹੈ। ਹੁਣ ਤੁਹਾਨੂੰ ਇਸ਼ਤਿਹਾਰਾਂ ਵਿੱਚ ‘ਘਰ-ਘਰ ਵਿੱਚ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ’ਨਹੀਂ ਦਿਖਾਈ ਦੇਵੇਗਾ। ਪੰਜਾਬ ਦੇ ਸਰਕਾਰੀ ਇਸ਼ਤਿਹਾਰਾਂ ਦੇ ਨਾਅਰੇ ਤੋਂ ਸੀਐੱਮ ਦਾ ਨਾਂ ਹਟਾ ਕੇ ਪੰਜਾਬ ਸਰਕਾਰ ਕਰ ਦਿੱਤਾ ਗਿਆ ਹੈ। ਸਿੱਧੂ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਸੀਐੱਮ ਚੰਨੀ ਨੂੰ ਕਮਜ਼ੋਰ ਕਿਹਾ ਸੀ। ਉਦੋਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਸ਼ਾਰਿਆਂ ਵਿੱਚ ਇਹੋ ਨਾਅਰਾ ਦੇ ਕੇ ਜਵਾਬ ਦਿੱਤਾ ਸੀ ਕਿ ਮੈਂ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਇਸ ਤਰ੍ਹਾਂ ਹੱਲ ਕਰਾਂਗਾ ਕਿ ਹਰ ਘਰ ਵਿੱਚ ਸੀਐੱਮ ਚੰਨੀ ਦੇ ਮਾਮਲੇ ਹੱਲ ਕਰਨ ਦੀ ਗੱਲ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ ਪੰਜਾਬ ਦੇ ਸ਼ਹਿਰਾਂ ਤੋਂ ਲੈ ਕੇ ਆਨਲਾਈਨ ਵੀ ‘ਘਰ-ਘਰ ਵਿੱਚ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ’ ਦੇ ਨਾਅਰੇ ਦਿੱਤੇ ਗਏ। ਹਾਲਾਂਕਿ, ਹੁਣ ਇਸ ਨਾਅਰੇ ਨੂੰ ਪੰਜਾਬ ਸਰਕਾਰ ਵਿੱਚ ਬਦਲ ਦਿੱਤਾ ਗਿਆ ਹੈ। ਆਨਲਾਈਨ ਵੀ ਇਸ ਸਲੋਗਨ ਤੋਂ ਮੁੱਖ ਮੰਤਰੀ ਦਾ ਨਾਂ ਹਟਾ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਪੰਜਾਬ ਵਿੱਚ ਪਾਰਟੀ ਉਨ੍ਹਾਂ ਦੇ ਚਿਹਰੇ ਪਿੱਛੇ ਲੁਕੀ ਬੈਠੀ ਸੀ। ਉਨ੍ਹਾਂ ਦੇ ਨਾਂ ‘ਤੇ 2017 ‘ਚ ‘ਕਾਪੀ ਵਿਦ ਕੈਪਟਨ’, ‘ਪੰਜਾਬ ਦਾ ਕੈਪਟਨ’ ਵਰਗੇ ਨਾਅਰੇ ਤਿਆਰ ਕੀਤੇ ਗਏ ਸਨ। ਜਦੋਂ ਕੈਪਟਨ ਖਿਲਾਫ ਬਗਾਵਤ ਹੋਈ ਤਾਂ ‘ਪੰਜਾਬ ਦਾ ਕੈਪਟਨ ਇਕ ਹੀ ਹੁੰਦਾ’ ਅਤੇ ‘ਕੈਪਟਨ ਦੋਬਾਰਾ’ ਵਰਗੇ ਨਾਅਰੇ ਲਾਏ ਗਏ। ਇਹੀ ਕਾਰਨ ਹੈ ਕਿ ਕਾਂਗਰਸ ਅੰਦਰ ਕੈਪਟਨ ਦੇ ਕੱਦ ਦਾ ਕੋਈ ਚਿਹਰਾ ਨਹੀਂ ਬਣ ਸਕਿਆ।
ਇਸ ਵਿਚਕਾਰ ਕੈਪਟਨ ਗਏ ਤਾਂ ਸੀਐੱਮ ਚੰਨੀ ਵੀ ਉਹੀ ਰਾਹ ‘ਤੇ ਚੱਲ ਪਏ। ਉਨ੍ਹਾਂ ਦੇ ਨਾਂ ’ਤੇ ਵੀ ਨਾਅਰੇ ਬਣਾ ਦਿੱਤੇ ਗਏ। ਕੁਝ ਦਿਨ ਪਹਿਲਾਂ ਸਿੱਧੂ ਨੇ ਬੇਅਦਬੀ, ਨਸ਼ਿਆਂ ਵਰਗੇ ਮਾਮਲਿਆਂ ‘ਤੇ ਚੰਨੀ ਨੂੰ ਇਸ਼ਾਰਿਆਂ ‘ਚ ਕਮਜ਼ੋਰ ਕਿਹਾ ਸੀ। ਉਦੋਂ ਸੀਐੱਮ ਚੰਨੀ ਨੇ ਕਿਹਾ ਸੀ ਕਿ ਉਹ ਸਾਰੇ ਮਸਲੇ ਹੱਲ ਕਰਨਗੇ। ਇਸ ਤੋਂ ਬਾਅਦ ਘਰ-ਘਰ ਗੱਲ ਹੋਵੇਗੀ ਕਿ ਚੰਨੀ ਮਸਲੇ ਹੱਲ ਕਰੇ। ਇਸੇ ਗੱਲ ਨੇ ਸਿੱਧੂ ਨੂੰ ਇਹ ਗੱਲ ਖੜਕ ਗਈ। ਸਿਆਸੀ ਸੂਤਰਾਂ ਅਨੁਸਾਰ, ਸਿੱਧੂ ਨੇ ਇਸ ਦਾ ਵਿਰੋਧ ਕੀਤਾ ਹੈ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਅਗਲੀਆਂ ਚੋਣਾਂ ਤੋਂ ਬਾਅਦ ਸਿੱਧੂ ਵੀ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਬਣੇ ਹੋਏ ਹਨ। ਅਜਿਹੇ ‘ਚ ਸਰਕਾਰ ਨੂੰ ਸਿਰਫ ਸੀਐੱਮ ਚਿਹਰੇ ਤੱਕ ਸੀਮਤ ਕਰਨ ਨਾਲ ਚੰਨੀ ਦੀ ਲੋਕਪ੍ਰਿਅਤਾ ਵਧੇਗੀ। ਨਵਜੋਤ ਸਿੱਧੂ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕਿਉਂਕਿ ਬਿਆਨ ਹੋਵੇ ਜਾਂ ਕੱਦ, ਉਹ ਕਿਤੇ ਵੀ ਸੀਐੱਮ ਚੰਨੀ ਤੋਂ ਛੋਟਾ ਨਹੀਂ ਬਣਨਾ ਚਾਹੁੰਦੇ।
ਵੀਡੀਓ ਲਈ ਕਲਿੱਕ ਕਰੋ -: