ਸੂਬੇ ਵਿੱਚ ਦਿਨ ਦਾ ਪਾਰਾ ਡਿੱਗਣ ਅਤੇ ਪਹਾੜਾਂ ਵਿੱਚ ਬਰਫਬਾਰੀ ਦੇ ਚਲਦੇ ਦਿਨ ਦੇ ਪਾਰੇ ਵਿੱਚ 4-5 ਡਿਗਰੀ ਤੱਕ ਦੀ ਗਿਰਾਵਟ ਆਈ ਹੈ। ਜਿਸ ਕਾਰਨ ਮੋਗਾ, ਫਾਜ਼ਿਲਕਾ, ਸੰਗਰੂਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਸੰਘਣੀ ਧੁੰਦ ਪਈ। ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ ਮੰਗਲਵਾਰ ਨੂੰ ਮਾਝਾ, ਦੁਆਬਾ ਅਤੇ ਪੂਰਵੀ ਮਾਲਵਾ ਦੇ ਜ਼ਿਲ੍ਹੇਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ। ਜਦਕਿ ਅਗਲੇ ਦੋ ਤੋਂ ਤਿੰਨ ਦਿਨ ਸੂਬੇ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਯਾਤਰੀਆਂ ਨੂੰ ਬਹੁਤ ਜ਼ਰੂਰੀ ਹੋਣ ‘ਤੇ ਹੀ ਹਾਈਵੇ ‘ਤੇ ਜਾਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਸੋਮਵਾਰ ਨੂੰ ਸੂਬੇ ਵਿੱਚ 4.2 ਡਿਗਰੀ ਤਾਪਮਾਨ ਦੇ ਨਾਲ ਮੋਗਾ ਸਭ ਤੋਂ ਠੰਡਾ ਰਿਹਾ ਹੈ। ਸੂਬੇ ਵਿੱਚ ਦਿਨ ਦਾ ਔਸਤਨ ਪਾਰਾ 16 ਤੋਂ 18 ਡਿਗਰੀ ਦੇ ਵਿੱਚ ਰਿਕਾਰਡ ਕੀਤਾ ਗਿਆ। ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 21 ਡਿਗਰੀ ਅਧਿਕਤਮ ਪਾਰਾ ਰਿਹਾ। ਸੰਘਣੀ ਧੁੰਧ ਕਾਰਨ ਸਵੇਰੇ ਕਰੀਬ 8 ਵਜੇ ਬਠਿੰਡਾ-ਚੰਡੀਗ੍ਹੜ ਨੈਸ਼ਨਲ ਹਾਈਵੇ ‘ਤੇ ਇੱਕ ਸਾਈਡ ਰਹੀਆਂ ਤਿੰਨ ਗੱਡੀਆਂ ਆਪਸ ਵਿੱਚ ਟੱਕਰਾ ਗਈਆਂ ਜਿਸ ਕਾਰਨ ਇਸ ਘਟਨਾ ਵਿੱਚ 9 ਲੋਕ ਜਖਮੀ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: