ਪਟਿਆਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਵਿਚੋ-ਵਿਚ ਇੱਕ ਨਦੀ ਪੈਂਦੀ ਹੈ, ਜਿਥੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਿਕਾਸ ਕਾਰਜਾਂ ਦਾ ਕੰਮ ਚੱਲ ਰਿਹਾ ਹੈ। ਨਦੀ ਦੇ ਆਲੇ-ਦੁਆਲੇ ਸਲੱਮ ਏਰੀਆ ਪੈਂਦਾ ਹੈ ਤੇ ਉਥੇ ਛੋਟੇ ਬੱਚੇ ਆ ਕੇ ਖੇਡਦੇ ਹਨ।
ਅੱਜ ਇਥੇ ਖੇਡਦੇ ਸਮੇਂ ਇੱਕ 7 ਸਾਲਾ ਬੱਚਾ ਹਾਦਸੇ ਦਾ ਸ਼ਿਕਾਰ ਹੋ ਗਿਆ। ਬੱਚਾ ਜਦੋਂ ਉਥੇ ਬਣੀ ਕੱਚੀ ਪੁਲੀ ਨੂੰ ਪਾਰ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਨਦੀ ਵਿਚ ਜਾ ਡਿੱਗਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਦੋਂ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਬੱਚੇ ਨੂੰ ਬਚਾਉਣ ਲਈ ਨਦੀ ਵਿਚ ਛਲਾਂਗ ਲਗਾ ਦਿੱਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਬੱਚੇ ਦੀ ਮੌਤ ਹੋ ਚੁੱਕੀ ਸੀ। ਇਹ ਵੀ ਪਤਾ ਲੱਗਾ ਹੈ ਕਿ ਨਦੀ ਵਿਚ ਸਿਰਫ 4 ਫੁੱਟ ਪਾਣੀ ਹੀ ਸੀ। ਪਰ ਬੱਚੇ ਦੀ ਉਮਰ ਛੋਟੀ ਹੋਣ ਕਾਰਨ ਉਹ ਡੁੱਬ ਗਿਆ।
ਇਹ ਵੀ ਪੜ੍ਹੋ : ਜਥੇ. ਹਰਪ੍ਰੀਤ ਸਿੰਘ ਨੇ ਮੇਘਾਲਿਆ ‘ਚ ਸਿੱਖਾਂ ਤੋਂ ਘਰ ਖਾਲੀ ਕਰਵਾਉਣ ਦੇ ਫੈਸਲੇ ਦੀ ਕੀਤੀ ਨਿਖੇਧੀ