ਪੰਜਾਬ ਸਰਕਾਰ ਨੇ 32 ਕਿਸਾਨ ਸੰਗਠਨਾਂ ਦੀਆਂ 18 ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੀਐੱਮ ਚਰਨਜੀਤ ਚੰਨੀ ਨੇ ਦੱਸਿਆ ਕਿ ਕਿਸਾਨ ਯੂਨੀਅਨਾਂ ਨਾਲ ਮੀਟਿੰਗ ਹੋਈ ਹੈ। ਕਿਸਾਨਾਂ ਵੱਲੋਂ 18 ਨੁਕਤੇ ਭੇਜੇ ਗਏ ਸਨ, ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨਾਲ ਜੋ ਹੋਇਆ ਹੈ, ਉਹ ਚੰਗੇ ਮਾਹੌਲ ਵਿੱਚ ਹੋਇਆ ਹੈ ਅਤੇ ਜੋ ਉਨ੍ਹਾਂ ਨੇ ਮੰਗ ਕੀਤੀ ਹੈ ਇਸ ਤੋਂ ਵੱਧ ਮੰਗਾਂ ਅਸੀਂ ਮੰਨੀਆਂ ਹਨ ਅਤੇ ਕਿਸਾਨ ਯੂਨੀਅਨ ਵੀ ਸੰਤੁਸ਼ਟ ਨਜ਼ਰ ਆ ਰਹੀਆਂ ਹਨ। ਕਿਸਾਨਾਂ ਨੇ ਸਰਕਾਰੀ ਨੌਕਰੀਆਂ ਵਿੱਚ ਗੈਰ-ਪੰਜਾਬੀਆਂ ਦੀ ਭਰਤੀ ਵੀ ਬੰਦ ਕਰਨ ਦੀ ਮੰਗ ਰੱਖੀ ਸੀ, ਜਿਸ ਨੂੰ ਸਰਕਾਰ ਨੇ ਮੰਨ ਲਿਆ ਹੈ।
ਸੀ. ਐੱਮ. ਚੰਨੀ ਨੇ ਕਿਹਾ-
-ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਵਾਂਗੇ ਨੌਕਰੀ।
-ਸਬਜ਼ੀ ਬੀਜਣ ਵਾਲੇ ਕਿਸਾਨਾਂ ਨੂੰ ਮੁਫਤ ਮਿਲੇਗੀ ਬਿਜਲੀ।
-ਗੰਨਾ ਕਿਸਾਨਾਂ ਨੂੰ ਮਿਲਣਗੇ 360 ਰੁਪਏ ਪ੍ਰਤੀ ਕੁਇੰਟਲ, ਇਸ ਵਿੱਚੋਂ 35 ਰੁਪਏ ਸਰਕਾਰ ਦੇਵੇਗੀ ਤਾਂ ਜੋ ਮਿੱਲਾਂ ਜਲਦ ਭੁਗਤਾਨ ਕਰਨ।
-ਪੰਜਾਬ ‘ਚ ਪੰਜਾਬੀ ਨੌਜਵਾਨਾਂ ਦੀ ਭਰਤੀ ਲਈ ਹਫਤੇ ਭਰ ਵਿੱਚ ਲਿਆਂਦਾ ਜਾਵੇਗਾ ਕਾਨੂੰਨ।
CM ਚੰਨੀ ਨੇ ਕਿਹਾ ਮੈਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੀ ਲੜਾਈ ਕਿਸਾਨਾਂ ਦੀ ਤਰਫੋਂ ਲੜੀ ਜਾ ਰਹੀ ਹੈ, ਜੇਕਰ ਉਹ ਕਹਿੰਦੇ ਹਨ ਤਾਂ ਅਸਤੀਫਾ ਦੇਣ ਤੋਂ ਬਾਅਦ ਵੀ ਸਰਕਾਰ ਉਨ੍ਹਾਂ ਨਾਲ ਮੋਰਚੇ ‘ਤੇ ਜਾਣ ਲਈ ਤਿਆਰ ਹੈ ਅਤੇ ਕਿਸਾਨਾਂ ਵੱਲੋਂ ਦਿੱਤਾ ਗਿਆ ਮਤਾ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: