ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ‘ਚ ਕੁਝ ਨੌਜਵਾਨ 8 ਸਾਲਾ ਬੱਚੇ ਨੂੰ ਘਰੋਂ ਚੁੱਕ ਕੇ ਫਰਾਰ ਹੋ ਗਏ। ਦੋ ਅਗਵਾਕਾਰਾਂ ਨੇ ਪਹਿਲਾਂ ਘਰ ਦਾ ਗੇਟ ਖੁਲ੍ਹਵਾਇਆ ਅਤੇ ਫਿਰ ਬੱਚੇ ਨੂੰ ਚੁੱਕ ਕੇ ਲੈ ਗਏ। ਦਿਨ-ਦਿਹਾੜੇ ਬੱਚੇ ਦੇ ਅਗਵਾ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਅਗਵਾ ਹੋਏ ਬੱਚੇ ਦੀ ਪਛਾਣ ਵਲਨੂਰ ਸਿੰਘ ਵਜੋਂ ਹੋਈ ਹੈ। ਉਹ ਪਿੰਡ ਦਸੂਹਾ ਦੇ ਰਹਿਣ ਵਾਲੇ ਅੰਮ੍ਰਿਤ ਪਾਲ ਸਿੰਘ ਦਾ ਪੁੱਤਰ ਹੈ। ਅਗਵਾ ਦੀ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਦੂਜੇ ਪਾਸੇ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਦਿਆਂ ਹੀ ਦਸੂਹਾ ਦੇ ਡੀਐਸਪੀ ਰਣਜੀਤ ਸਿੰਘ ਵਦੇਸ਼ਾ ਅਤੇ ਥਾਣਾ ਦਸੂਹਾ ਦੇ ਐਸਐਚਓ ਗੁਰਪ੍ਰੀਤ ਸਿੰਘ ਆਪਣੀ ਟੀਮ ਨਾਲ ਪਿੰਡ ਪਹੁੰਚ ਗਏ। ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ।
ਮੁੱਢਲੀ ਜਾਂਚ ਤੋਂ ਬਾਅਦ ਡੀਐਸਪੀ ਨੇ ਤਲਵਾੜਾ ਥਾਣੇ ਦੇ ਐਸਐਚਓ ਮਨਮੋਹਨ ਸਿੰਘ ਨੂੰ ਮੌਕੇ ’ਤੇ ਬੁਲਾਇਆ ਅਤੇ ਪੁਲੀਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਦੇਰ ਸ਼ਾਮ ਤੱਕ ਵਲਨੂਰ ਸਿੰਘ ਦਾ ਕੋਈ ਸੁਰਾਗ ਨਹੀਂ ਲੱਗਾ। ਵਲਨੂਰ ਸਿੰਘ ਨੂੰ ਅਗਵਾ ਕਰਨ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ। ਫੁਟੇਜ ‘ਚ 4 ਨੌਜਵਾਨ ਘਰ ਨੇੜਿਓਂ ਘੁੰਮਦੇ ਨਜ਼ਰ ਆ ਰਹੇ ਹਨ। ਕੁਝ ਦੇਰ ਬਾਅਦ ਉਨ੍ਹਾਂ ਵਿੱਚੋਂ ਦੋ ਜਣੇ ਅੰਮ੍ਰਿਤ ਪਾਲ ਸਿੰਘ ਦੇ ਘਰ ਦਾ ਗੇਟ ਖੋਲ੍ਹਦੇ ਨਜ਼ਰ ਆਏ। ਦੋਵਾਂ ਨੌਜਵਾਨਾਂ ਨੇ ਹੱਥਾਂ ਵਿਚ ਕੁਝ ਕਾਗਜ਼ਾਤ ਫੜ੍ਹੇ ਹੋਏ ਸਨ, ਜਿਸ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਉਹ ਕਿਸੇ ਸਰਕਾਰੀ ਵਿਭਾਗ ਜਾਂ ਕਿਸੇ ਕੰਪਨੀ ਦੇ ਸਰਵੇਅਰ ਹਨ।
ਜਦੋਂ ਦੋਵੇਂ ਨੌਜਵਾਨ ਗੇਟ ਖੋਲ੍ਹਦੇ ਹਨ ਤਾਂ ਉਥੇ ਖੇਡ ਰਿਹਾ ਵਲਨੂਰ ਸਿੰਘ ਉਨ੍ਹਾਂ ਨੂੰ ਦੇਖਣ ਲਈ ਗੇਟ ਨੇੜੇ ਜਾਂਦਾ ਹੈ। ਇਸ ‘ਤੇ ਦੋਵੇਂ ਨੌਜਵਾਨ ਉਸ ਨਾਲ ਕੁੱਝ ਗੱਲ ਕਰ ਰਹੇ ਦਿੱਖ ਰਹੇ ਹਨ। ਉਸੇ ਸਮੇਂ ਅਚਾਨਕ ਪੱਗ ਬੰਨ੍ਹੇ ਨੌਜਵਾਨ ਨੇ ਉਸ ਨੂੰ ਫੜ ਲਿਆ ਅਤੇ ਫਿਰ ਦੋਵੇਂ ਨੌਜਵਾਨ ਉਸ ਨੂੰ ਖਿੱਚ ਕੇ ਬਾਹਰ ਲੈ ਗਏ। ਇਸ ਤੋਂ ਬਾਅਦ ਗਲੀ ‘ਚ ਮੌਜੂਦ ਉਸ ਦੇ ਦੋ ਹੋਰ ਸਾਥੀ ਬੱਚੇ ਨੂੰ ਹੱਥਾਂ-ਪੈਰਾਂ ਤੋਂ ਚੁੱਕ ਕੇ ਗਲੀ ‘ਚੋਂ ਫਰਾਰ ਹੋ ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: