ਅੰਮ੍ਰਿਤਸਰ ਵਿਚ ਇਕ ਮਹਿਲਾ ਟੂਰਿਸਟ ਨੂੰ ਸਨੈਚਰਾਂ ਕਾਰਨ ਆਪਣੀ ਜਾਨ ਗੁਆਉਣੀ ਪਈ। ਘਟਨਾ ਦੇ ਬਾਅਦ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਦੂਜੇ ਹਸਪਤਾਲ ਵਿਚ ਸ਼ਿਫਟ ਕਰਦੇ ਸਮੇਂ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਮ੍ਰਿਤਕ ਮਹਿਲਾ ਦੀ ਪਛਾਣ 28 ਸਾਲ ਦੀ ਗੰਗਾ ਵਜੋਂ ਹੋਈ ਹੈ। ਗੰਗਾ ਸਿੱਕਮ ਦੇ ਗੰਗਟੋਕ ਦੀ ਰਹਿਣ ਵਾਲੀ ਹੈ ਪਰ ਲਾਅ ਦੀ ਪੜ੍ਹਾਈ ਲਈ ਦਿੱਲੀ ਸ਼ਿਫਟ ਹੋ ਚੁੱਕੀ ਸੀ। ਆਪਣੇ ਦੋਸਤ ਨਾਲ ਅੰਮ੍ਰਿਤਸਰ ਘੁੰਮਣ ਆਈ ਸੀ। ਸ਼ਾਮ ਸਮੇਂ ਉਹ ਅਟਾਰੀ ਬਾਰਡਰ ‘ਤੇ ਰਿਟ੍ਰੀਟ ਦੇਖ ਕੇ ਵਾਪਸ ਪਰਤ ਰਹੀ ਸੀ। ਉਹ ਤੇ ਉਸ ਦਾ ਦੋਸਤ ਆਟੋ ਵਿਚ ਸਵਾਰ ਸੀ ਪਰ ਪਿੰਡ ਢੋਡੀਵਿੰਡ ਕੋਲ ਦੋ ਬਾਈਕ ਸਵਾਰ ਆਏ ਤੇ ਮਹਿਲਾ ਦਾ ਪਰਸ ਖੋਹਣ ਲੱਗੇ।
ਜਿਵੇਂ ਹੀ ਸਨੈਚਰਾਂ ਨੇ ਮਹਿਲਾ ਦਾ ਪਰਸ ਖੋਹਿਆ ਉਹ ਆਪਣਾ ਸੰਤੁਲਨ ਗੁਆ ਬੈਠੀ ਜਿਸ ਦੇ ਬਾਅਦ ਗੰਗਾ ਦਾ ਸਿਰ ਸਿੱਧਾ ਸੜਕ ਨਾਲ ਟਕਰਾਇਆ। ਉਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਗੰਗਾ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਉਸ ਨੂੰ ਫਸਟ ਏਡ ਕੇ ਤੇ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਗੰਗਾ ਦੇ ਅਮਨਦੀਪ ਹਸਪਤਾਲ ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਪੁਲਿਸ ਨੇ ਗੰਗਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਅਣਪਛਾਤੇ ਸਨੈਚਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: