ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਲਈ ਜਾ ਰਹੀ ਇਕ ਲੜਕੀ ਨੂੰ ਹਰਮੰਦਰ ਸਾਹਿਬ ਪਰਿਕ੍ਰਮਾ ਦੇ ਗੋਲਡਨ ਪਲਾਜਾ ਦਰਵਾਜ਼ੇ ‘ਤੇ ਤਾਇਨਾਤ ਸੇਵਾਦਾਰ ਨੇ ਰੋਕ ਦਿੱਤਾ। ਲੜਕੀ ਦੇ ਚਿਹਰੇ ‘ਤੇ ਤਿਰੰਗੇ ਦਾ ਸਟਿੱਕਰ ਲੱਗਾ ਸੀ। ਉਹ ਲੜਕੀ ਵਾਹਗਾ ਬਾਰਡਰ ਤੋਂ ਰਿਟ੍ਰੀਟ ਸੈਰੇਮਨੀ ਦੇਖ ਕੇ ਵਾਪਸ ਆਈ ਸੀ।
ਵਾਹਗਾ ਬਾਰਡਰ ‘ਤੇ ਰਿਟ੍ਰੀਟ ਦੇਖਣ ਵਾਲੇ ਸੈਲਾਨੀਆਂ ਨੂੰ ਦੇਸ਼ ਭਗਤੀ ਦੀ ਲਹਿਰ ਤਹਿਤ ਚਿਹਰੇ, ਮੱਥੇ ਤੇ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਤਿਰੰਗਾ ਲਗਾ ਲੈਂਦੇ ਹਨ। ਇਹ ਲੜਕੀ ਵੀ ਐਤਵਾਰ ਦੇਰ ਸ਼ਾਮ ਰਿਟ੍ਰੀਟ ਸੈਰੇਮਨੀ ਦੇਖ ਕੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀ ਤਾਂ ਉਸ ਨੂੰ ਹਰਿਮੰਦਰ ਸਾਹਿਬ ਦੀ ਪਰਿਕ੍ਰਮਾ ਵਿਚ ਦਾਖਲ ਨਹੀਂ ਹੋਣ ਦਿੱਤਾ। ਇਸ ਦੀ ਸ਼ਿਕਾਇਤ ਉਸ ਨਾਲ ਖੜ੍ਹੇ ਇਕ ਹਰਿਆਣਵੀ ਵਿਅਕਤੀ ਨੂੰ ਕੀਤੀ। ਉਸ ਨੇ ਸੇਵਾਦਾਰ ਤੋਂ ਪੁੱਛਿਆ ਤਾਂ ਉਸ ਦਾ ਜਵਾਬ ਸੀ ਕਿ ਇਸ ਨੇ ਆਪਣੇ ਚਿਹਰੇ ‘ਤੇ ਤਿਰੰਗਾ ਝੰਡਾ ਲਗਾਇਆ ਹੈ।
ਇਹ ਵੀ ਪੜ੍ਹੋ : ਡਰੱਗ ਮਾਮਲੇ ਵਿਚ CM ਮਾਨ ਦੀ ਵੱਡੀ ਕਾਰਵਾਈ, AIG ਰਾਜਜੀਤ ਸਿੰਘ ਨੂੰ ਕੀਤਾ ਬਰਖਾਸਤ
ਕਾਫੀ ਹੰਗਾਮਾ ਹੋਇਆ ਤੇ ਲੋਕਾਂ ਨੇ ਸੇਵਾਦਾਰ ਦੀ ਇਸ ਗੱਲ ਦਾ ਵਿਰੋਧ ਕੀਤਾ। ਮਾਮਲਾ SGPC ਕੋਲ ਪਹੁੰਚਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਇਆ ਹੈ। ਮਾਮਲੇ ਨੂੰ ਲੈ ਕੇ ਵੀਡੀਓ ਵੀ ਵਾਇਰਲ ਹੋਈ ਹੈ ਤੇ ਇਹ ਵੀਡੀਓ SGPC ਅਧਿਕਾਰੀਆਂ ਕੋਲ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਹ ਜਾਂਚ ਕਰਾਉਣਗੇ ਕਿ ਉਹ ਵਿਅਕਤੀ ਸੱਚ ਵਿਚ ਕੋਈ ਸੇਵਾਦਾਰ ਸੀ ਜਾਂ ਕੋਈ ਹੋਰ ਸੀ। ਇਸ ਨੂੰ ਲੈ ਕੇ ਪੁੱਛਗਿਛ ਵੀ ਕੀਤੀ ਜਾਵੇਗੀ। ਉਨ੍ਹਾਂ ਸਾਫ ਕਿਹਾ ਕਿ SGPC ਦੇਸ਼ ਦੇ ਤਿਰੰਗੇ ਝੰਡੇ ਦਾ ਸਨਮਾਨ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: