ਕੇਂਦਰੀ ਸਾਬਕਾ ਮੰਤਰੀ ਤੇ ਅਕਾਲੀ ਆਗੂ ਬੀਬਾ ਹਰਸਿਮਰਤ ਬਾਦਲ ਨੇ ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਰਾਜ ਨਾਲ ਸੰਬੰਧਤ ਕਿਸੇ ਵੀ ਮੁੱਖ ਮੁੱਦੇ ‘ਤੇ ਸਪੱਸ਼ਟ ਦ੍ਰਿਸ਼ਟੀਕੋਣ ਦੀ ਘਾਟ ਵਿਖਾਈ ਦਿੰਦੀ ਹੈ ਫਿਰ ਭਾਵੇਂ ਉਹ ਚੰਡੀਗੜ੍ਹ ਦਾ ਮੁੱਦਾ ਹੋਵੇ, ਪੰਜਾਬ, ਹਰਿਆਣਾ ਜਾਂ ਫਿਰ ਦਿੱਲੀ।
ਬੀਬਾ ਬਾਦਲ ਨੇ ਆਮ ਆਦਮੀ ਪਾਰਟੀ ਤੋਂ ਇਨ੍ਹਾਂ ਮੁੱਦਿਆਂ ਨਾਲ ਜੁੜੇ ਚਾਰ ਸਵਾਲ ਪੁੱਛੇ ਅਤੇ ਕਿਹਾ ਕਿ ਪਾਰਟੀ ਸਪੱਸ਼ਟ ਕਰੇ ਕਿ ਇਨ੍ਹਾਂ ‘ਤੇ ਉਸ ਦਾ ਸਟੈਂਡ ਕੀ ਹੈ-
1) ਕੀ ਚੰਡੀਗੜ੍ਹ UT ਹੈ ਜਾਂ ਕੀ ਇਹ ਪੰਜਾਬ ਜਾਂ ਹਰਿਆਣਾ ਦਾ ਹੈ?
2) ਪੰਜਾਬ ਦਾ ਪਾਣੀ ਸਿਰਫ ਪੰਜਾਬ ਦਾ ਹੈ ਜਾਂ ਹਰਿਆਣਾ ਅਤੇ ਦਿੱਲੀ ਦਾ ਵੀ?
3) ਕੀ ਤੁਸੀਂ ਮਾਣਯੋਗ ਅਦਾਲਤ ਵਿੱਚ SYL ਦੇ ਹੱਕ ਵਿੱਚ ਖੜ੍ਹੇ ਹੋਵੋਗੇ ਜਾਂ ਵਿਰੋਧ ਕਰੋਗੇ?
4) ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕੀ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦਾ ਕਿਸਾਨ ਜ਼ਿੰਮੇਵਾਰ ਹੈ?
ਬੀਬਾ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: