health minister honor victim youth: ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਡਾਕਟਰਾਂ ਸਮੇਤ ਪੁਲਿਸ ਮੁਲਾਜ਼ਮ ਲਗਾਤਾਰ ਜੰਗ ਲੜ੍ਹ ਰਹੇ ਹਨ, ਉੱਥੇ ਹੀ ਸੂਬੇ ‘ਚ ਕੁਝ ਲੋਕਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਨਾਲ ਗਲਤ ਵਰਤਾਓ ਕਾਰਨ ਵੱਡੀਆਂ ਸਮੱਸਿਆਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਸੀ , ਜਿੱਥੇ ਇਕ ਸਿਹਤ ਕਰਮਚਾਰੀ ਦੀ ਡੇਰੇ ਪ੍ਰਬੰਧਕਾਂ ਨੇ ਕੁੱਟਮਾਰ ਕਰਕੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਘਟਨਾ ਦੀ ਹਰ ਪਾਸੇ ਨਿੰਦਿਆ ਕੀਤੀ ਗਈ। ਇਸ ਘਟਨਾ ‘ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਨਿਖੇਧੀ ਕੀਤੀ। ਦੱਸ ਦੇਈਏ ਕਿ ਕੱਲ ਭਾਵ ਸੋਮਵਾਰ ਦੇਰ ਸ਼ਾਮ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕਮਿਊਨਿਟੀ ਹੈਲਥ ਸੈਂਟਰ ਡੇਹਲੋਂ ਜਾ ਕੇ ਪੀੜਤ ਨੌਜਵਾਨ ਮਸਤਾਨ ਸਿੰਘ ਦਾ ਹਾਲ ਜਾਣਿਆ।
ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੀੜਤ ਨੌਜਵਾਨ ਸਮੇਤ ਬਚਾਉਣ ਪਹੁੰਚੇ ਮੁਲਾਜ਼ਮਾਂ ਨੂੰ 26 ਜਨਵਰੀ ਨੂੰ ਸਨਮਾਨਿਤ ਕਰਕੇ ਸਿਹਤ ਕਾਮਿਆ ਦਾ ਹੌਸਲਾ ਅਫਜ਼ਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋਸ਼ੀਆਂ ਖਿਲਾਫ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਪੀੜਤ ਨੌਜਵਾਨ ਪਿਛਲੇ ਹਫਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਪਿੰਡ ਖਾਨਪੁਰ ‘ਚ ਬਣੇ ਹੋਏ ਇਕ ਡੇਰਾ ‘ਤੇ ਕੋਰੋਨਾ ਸ਼ੱਕੀ ਮਰੀਜ ਦੀ ਸਬੰਧੀ ਸੂਚਨਾ ਪ੍ਰਾਪਤ ਕਰਨ ਪਹੁੰਚਿਆ, ਤਾਂ ਉਥੇ ਮੌਜੂਦ ਡੇਰੇ ਦੇ ਸਾਧਾਂ ਅਤੇ ਕੁੱਝ ਨਸ਼ੇੜੀ ਅਣਪਛਾਤੇ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਨੌਜਵਾਨ ਦੀ ਕੁੱਟ ਮਾਰ ਕੀਤੀ ਗਈ।