ਪੰਜਾਬ ਵਿੱਚ ਇੱਕ ਵਾਰ ਫਿਰ ਅੱਤਵਾਦੀ ਗਤੀਵਿਧੀਆਂ ਦਾ ਖਤਰਾ ਵੱਧ ਗਿਆ ਹੈ। ਕਿਉਂਕਿ 15 ਅਗਸਤ ਤੋਂ ਬਾਅਦ ਹੁਣ ਤੱਕ 25 ਤੋਂ ਵੱਧ ਡਰੋਨ ਦਾਖਲ ਹੋ ਚੁੱਕੇ ਹਨ। ਹਥਿਆਰ, ਹੈਰੋਇਨ ਅਤੇ ਟਿਫਿਨ ਬੰਬ ਭੇਜੇ ਜਾ ਰਹੇ ਹਨ। ਜਰਮਨੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਇਟਲੀ ਵਿਚ ਬੈਠੇ ਅੱਤਵਾਦੀ ਪਾਕਿਸਤਾਨ ਵਿਚ ਬੈਠੇ ਸਾਥੀਆਂ ਰਾਹੀਂ ਫੰਡਿੰਗ ਕਰਕੇ ਡਰੋਨ ਰਾਹੀਂ ਪੰਜਾਬ ਵਿਚ ਹਥਿਆਰਾਂ ਦੀ ਖੇਪ ਭੇਜ ਰਹੇ ਹਨ।
ਨਸ਼ਿਆਂ ਦੀਆਂ ਖੇਪਾਂ ਮਿਲਣੀਆਂ ਨਿੱਤ ਦੀ ਗੱਲ ਹੋ ਗਈ ਹੈ। ਢਾਈ ਮਹੀਨੇ ਪਹਿਲਾਂ ਅਜਨਾਲਾ ਵਿੱਚ ਹੋਏ ਟੈਂਕਰ ਬਲਾਸਟ ਤੋਂ ਬਾਅਦ ਹੀ ਅੱਤਵਾਦੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ। ਹੁਣ ਪਠਾਨਕੋਟ ‘ਚ ਫੌਜ ਦੇ ਕੈਂਪ ‘ਤੇ ਹਮਲਾ ਹੋਇਆ ਹੈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਹਾਈ ਅਲਰਟ ‘ਤੇ ਹਨ। ਜ਼ਿਲ੍ਹਾ ਪੁਲੀਸ ਨੇ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜੇਕਰ ਪਿਛਲੇ ਦੋ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਹਥਿਆਰ ਅਤੇ ਵਿਸਫੋਟਕ ਮਿਲਣ ਦੀਆਂ 33 ਦੇ ਕਰੀਬ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਉਹ ਘਟਨਾਵਾਂ ਹਨ, ਜਿਨ੍ਹਾਂ ਵਿਚ ਬੀ.ਐੱਸ.ਐੱਫ., ਪੰਜਾਬ ਪੁਲਸ ਅਤੇ ਸੁਰੱਖਿਆ ਏਜੰਸੀਆਂ ਹਥਿਆਰਾਂ ਦੀ ਖੇਪ ਹਾਸਲ ਕਰਨ ਵਿਚ ਸਫਲ ਰਹੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: