How did Comrade: ਕਾਮਰੇਡ ਬਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਪ੍ਰਸ਼ਾਸ਼ਕ ਅਤੇ ਸੂਬਾ ਸਰਕਾਰ ‘ਤੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਹਨ। CCTV ‘ਚ ਕੈਦ ਹੋਏ ਦੋ ਨੌਜਵਾਨ ਜੋ ਪਲਸਰ ਮੋਟਰਸਾਈਕਲ ਤੇ ਸਵਾਰ ਸਨ ਜਿਨ੍ਹਾਂ ਨੇ ਇਸ ਕਤਲ ਨੂੰ ਇਲਜ਼ਾਮ ਦਿੱਤਾ। ਉਨ੍ਹਾਂ ਨੇ ਬਲਵਿੰਦਰ ਸਿੰਘ ਦੇ ਘਰ ਜਿਥੇ ਕੇ ਪਹਿਲਾ ਸਕੂਲ ਵੀ ਚਲਾਇਆ ਜਾਂਦਾ ਸੀ ਦੇ ਬਾਹਰ ਮੋਟਰਸਾਈਕਲ ਰੋਕ ਇਕ ਨੌਜਵਾਨ ਘਰ ਦੇ ਅੰਦਰ ਐਂਟਰ ਹੋ ਇਸ ਵਾਰਦਾਤ ਨੂੰ ਇਲਜਾਮ ਦਿੰਦਾ ਹੈ ਅਤੇ ਕਾਮਰੇਡ ਬਲਵਿੰਦਰ ਸਿੰਘ ‘ਤੇ ਗੋਲੀਆਂ ਚੱਲਾ ਦਿੱਤੀਆਂ ਜਾਂਦੀਆਂ ਹਨ। ਹੁਣ ਪੁਲਿਸ ਜਾਂਚ ਪੜਤਾਲ ਕਰਨ ‘ਚ ਜੁੱਟੀ ਹੋਈ ਹੈ। ਕਿਹਾ ਜਾ ਰਿਹਾ ਹੈ ਕੇ ਇਸ ਵਾਰਦਾਤ ਤੋਂ ਕੁੱਝ ਦਿਨ ਪਹਿਲਾ ਹੀ ਉਨ੍ਹਾਂ ਤੋਂ ਸਕਿਊਰਿਟੀ ਵਾਪਸ ਲਈ ਗਈ ਸੀ। ਪਰਿਵਾਰ ਵਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਪੁਲਿਸ ਉਨ੍ਹਾਂ ਨੌਜਵਾਨਾਂ ਦੀ ਭਾਲ ਵਿੱਚ ਲਗੀ ਹੋਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਛੇਤੀ ਹੀ ਪਕੜ ‘ਚ ਆ ਜਾਣਗੇ। DSP ਨੇ ਕਿਹਾ ਕਿ ਇਸ ਮਾਮਲੇ ‘ਚ ਉਹ ਡੂੰਗਿਆਈ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕੇ ਉਹ ਜਲਦੀ ਤੋਂ ਜਲਦੀ ਪਤਾ ਲਗਾ ਲੈਣਗੇ। ਅਧਿਕਾਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਨਵੈਸਟੀਗੇਸ਼ਨ ਜਾਰੀ ਹੈ ਪਰ ਫਿਲਹਾਲ ਇਸ ਕੇਸ ‘ਤੇ ਕੋਈ ਜਾਣਕਾਰੀ ਨਹੀਂ ਦੇ ਸਕਦੇ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੌਜਵਾਨਾਂ ਨੂੰ ਜਲਦ ਹੀ ਗਿਰਫ਼ਤਾਰ ਕੀਤਾ ਜਾਵੇਗਾ।