increasing corona patients dc mohali: ਕੋਰੋਨਾਵਾਇਰਸ ਮਹਾਮਾਰੀ ਦੇ ਖਤਰੇ ਨੂੰ ਲੈ ਕੇ ਮੋਹਾਲੀ ਜ਼ਿਲ੍ਹਾ ਇਕ ਵਾਰ ਫਿਰ ਤੋਂ ਚਰਚਾ ‘ਚ ਆ ਗਿਆ ਹੈ।ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਮੋਹਾਲੀ ਦੇ ਡੀ.ਸੀ ਗਿਰੀਸ਼ ਦਿਆਲ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉਸ ਦੇ ਹਿਸਾਬ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਹੋਰ ਬੈੱਡ ਤਿਆਰ ਕਰਨ ਦਾ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੋਵਿਡ ਕੇਅਰ ਬੈੱਡਾਂ ਦੀ ਗਿਣਤੀ ਵਧਾਈ ਜਾਵੇ ਅਤੇ ਲੈਵਲ ਥ੍ਰੀ ਸੈਂਟਰਾਂ ‘ਚ ਜਿਆਦਾ ਤੋਂ ਜਿਆਦਾ ਬੈੱਡ ਲਗਾਏ ਜਾਣ। ਮੋਹਾਲੀ ਜ਼ਿਲ੍ਹੇ ‘ਚ 30 ਵੈਟੀਲੈਂਟਰ ਦੀ ਖਰੀਦ ਕੀਤੀ ਜਾ ਰਹੀ ਹੈ, ਜੋ ਵੀਰਵਾਰ ਤੱਕ ਚੋਣ ਕੀਤੇ ਗਏ ਸਿਹਤ ਸੰਸਥਾਵਾਂ ਨੂੰ ਭੇਜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਆਕਸੀਜਨ ਸਿਲੰਡਰ, ਆਕਸੀਜਨ ਫਲੋਮਾਸਕ, ਹਸਪਤਾਲ ਫਲੋਰ ਬੈੱਡ, ਪੀ.ਪੀ.ਈ ਕਿੱਟ ਅਤੇ ਰੈਸਿਪਰੇਟਰੀ ਸਾਮਾਨ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਦਯੋਗਿਕ ਖੇਤਰ ‘ਚ ਮੋਬਾਇਲ ਟੈਸਟਿੰਗ ਵੈਨ ਚਲਾਈ ਜਾਵੇਗੀ।
ਦੱਸਣਯੋਗ ਹੈ ਕਿ 1 ਅਗਸਤ ਤੋਂ ਜਿਸ ਤਰ੍ਹਾਂ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਮੋਹਾਲੀ ‘ਚ ਵੱਧਣਾ ਸ਼ੁਰੂ ਹੋਇਆ ਹੈ। ਉਸ ਤੋਂ ਬਾਅਦ ਹੁਣ ਮੋਹਾਲੀ ਕੋਰੋਨਾ ਦੇ ਮਰੀਜ਼ਾਂ ਦੇ ਅੰਕੜਿਆਂ ਨੂੰ ਲੈ ਕੇ ਪੰਜਾਬ ਦੇ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਨੂੰ ਲੈ ਕੇ ਸਰਕਾਰ ਅਤੇ ਸਿਹਤ ਵਿਭਾਗ ਦੀ ਚਿੰਤਾ ਹੋਰ ਵੱਧ ਗਈ ਹੈ। ਜੇਕਰ ਇੰਝ ਹੀ ਅੰਕੜਾ ਵੱਧਦਾ ਰਿਹਾ ਤਾਂ ਲੁਧਿਆਣਾ, ਜਲੰਧਰ, ਪਟਿਆਲਾ ਦੀ ਤਰ੍ਹਾਂ ਮੋਹਾਲੀ ‘ਚ ਵੀ ਸਖਤ ਲਾਕਡਾਊਨ ਨੂੰ ਲੈ ਕੇ ਆਸਾਰ ਬਣ ਸਕਦੇ ਹਨ।
ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਨੇ ਬੀਤੇ ਦਿਨ ਭਾਵ ਮੰਗਲਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕੋਵਿਡ-19 ਵਰਗੀ ਮਹਾਮਾਰੀ ਦੇ ਫੈਲਾਅ ਨੂੰ ਸ਼ਹਿਰ ‘ਚ ਕੰਟਰੋਲ ਕਰਨ ਲਈ ਸੰਸਦ ਮੈਂਬਰ ਕਿਰਨ ਖੇਰ, ਮੇਅਰ ਰਾਜਬਾਲਾ ਮਲਿਕ ਅਤੇ ਸਾਰੇ ਕੌਸਲਰਾਂ ਤੋਂ ਪਹਿਲੀ ਵਾਰ ਸੁਝਾਅ ਮੰਗੇ ਹਨ। ਬਦਨੌਰ ਨੇ ਕਿਹਾ ਹੈ ਕਿ ਮਹਾਮਾਰੀ ਦੇ ਫੈਲਾਅ ਨੂੰ ਕੰਟਰੋਲ ਕਰਨ ‘ਚ ਸ਼ਹਿਰ ਦੇ ਹਰ ਨਾਗਰਿਕ ਅਤੇ ਕੌਸਲਰ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ।