ਗੁਰਦਾਸਪੁਰ ਦੇ ਧਿਆਨਪੁਰ ਵਿਚ ਇਨੋਵਾ ਗੱਡੀ ਨੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਦਰੜ ਦਿੱਤਾ। ਨੌਜਵਾਨਾਂ ਦੀਆਂ ਲੱਤਾਂ-ਬਾਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਇਨੋਵਾ ਗੱਡੀ ਤਿੰਨ ਕਿਲੋਮੀਟਰ ਤੱਕ ਸਵਾਰਾਂ ਸਮੇਤ ਮੋਟਰਸਾਈਕਲ ਨੂੰ ਘੜੀਸਦਿਆਂ ਲੈ ਗਈ ਤੇ ਉਨ੍ਹਾਂ ਦੇ ਸਰੀਰ ‘ਤੇ ਅਤੇ ਸਿਰ ਉੱਤੇ ਡੂੰਘੀਆਂ ਸੱਟੀਆਂ ਲੱਗੀਆਂ। ਜਦੋਂ ਆਸ-ਪਾਸ ਦੇ ਲੋਕਾਂ ਨੇ ਇਹ ਮੰਜ਼ਰ ਵੇਖਿਆ ਤਾਂ ਉਨ੍ਹਾਂ ਨੇ ਨੌਜਵਾਨਾਂ ਨੂੰ ਗੱਡੀ ਹੇਠੋਂ ਕੱਢਿਆ ਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ।
ਪਿੰਡ ਖਜ਼ਾਨੇਕੋਟ ਦੇ ਗੁਰਦੁਆਰਾ ਦੇ ਨਜ਼ਦੀਕ ਇਹ ਸੜਕ ਹਾਦਸਾ ਵਾਪਰਿਆ, ਗਨੀਮਤ ਇਹ ਰਹੀ ਕਿ ਉਨ੍ਹਾਂ ਦੀ ਜਾਨ ਬੱਚ ਗਈ। ਪਰ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀਆਂ ਲੱਤਾਂ ‘ਚ ਫਰੈਕਚਰ ਹੋਇਆ ਹੈ, ਜਦਿਕ ਦੂਜਿਆਂ ਦੇ ਸਿਰ ਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਤਿੰਨੋਂ ਨੌਜਵਾਨ ਖਤਰੇ ਤੋਂ ਬਾਹਰ ਹਨ ਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਇਨੋਵਾ ਦਾ ਡਰਾਈਵਰ ਗੱਡੀ ਨੂੰ ਰੋਕ ਕੇ ਉਥੋਂ ਫਰਾਰ ਹੋ ਗਿਆ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਕਵੀ ਦੇ ਪਰਿਵਾਰ ਨੂੰ ਸ.ਦ/ਮਾ, ਨਿੱਕੇ ਪੋਤੇ ਦੀ ਜਰਮਨੀ ‘ਚ ਮੌ/ਤ, ਖੇਡਣ ਗਏ ਨਾਲ ਵਾਪਰਿਆ ਭਾਣਾ
ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਤਿੰਨੇ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਖਜ਼ਾਨੇਕੋਟ ਵੱਲੋਂ ਕੰਮ ਤੋਂ ਵਾਪਸ ਪਰਤ ਰਹੇ ਸਨ ਤੇ ਸਾਹਮਣਿਓਂ ਇਨੋਵਾ ਗੱਡੀ ਆ ਰਹੀ ਸੀ, ਜਿਥੇ ਇਹ ਐਕਸੀਡੈਂਟ ਹੋਇਆ ਤੇ ਮੋਟਰਸਾਈਕਲ ਨੂੰ ਘੜੀਸਦੇ ਹੋਏ ਗੱਡੀ ਬਿੱਲਾਵਾਲਾ ਪੁੱਲ ਪਾਰ ਕਰ ਗਈ, ਉਸ ਤੋਂ ਵੀ ਕਿਲੋਮੀਟਰ ਕੁ ਅੱਗੇ ਆ ਕੇ ਡਰਾਈਵਰ ਨੇ ਗੱਡੀ ਰੋਕੀ ਤੇ ਫਿਰ ਉਹ ਗੱਡੀ ਲੌਕ ਕਰਕੇ ਫਰਾਰ ਹੋ ਗਿਆ। ਉਸ ਨੇ ਨਹੀਂ ਦੇਖਿਆ ਕਿ ਬੰਦਿਆਂ ਦੀ ਜਾਨ ਬਚੀ ਹੈ ਜਾਂ ਨਹੀਂ। ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵਾਲੇ ਗੱਡੀ ਥਾਣੇ ਵਿਚ ਲੈ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
