ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 20 ਹਜ਼ਾਰ ਕਰੋੜ ਦੀ ਰੇਤਾ ਚੋਰੀ ਹੋ ਰਹੀ ਹੈ ਤੇ ਪੈਸਾ ਉੱਪਰ ਤੱਕ ਜਾ ਰਿਹਾ ਹੈ।
ਪੰਜਾਬ ਦੌਰੇ ‘ਤੇ ਆਏ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਮੇਰੇ ਤੋਂ ਪੁੱਛਦੇ ਹਨ ਕਿ ਮੈਂ ਔਰਤਾਂ ਨੂੰ ਪੈਸਾ ਦੇਣ ਦਾ ਐਲਾਨ ਤਾਂ ਕਰ ਦਿੱਤਾ ਪਰ ਇਹ ਪੈਸਾ ਕਿੱਥੋਂ ਆਏਗਾ। ਮੈਂ ਦੱਸਦਾ ਹਾਂ ਕਿ ਇਹ ਪੈਸਾ ਕਿੱਥੋਂ ਆਏਗਾ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਪਰਸੋਂ ਨਾਜਾਇਜ਼ ਮਾਈਨਿੰਗ ਕਰਦੇ ਫੜੇ ਗਏ ਹਨ। ਇਹ ਨਹੀਂ ਹੋ ਸਕਦਾ ਕਿ ਚੰਨੀ ਸਾਹਿਬ ਨੂੰ ਇਸ ਗੱਲ ਦਾ ਪਤਾ ਨਾ ਹੋਵੇ। ਇਹ ਪੈਸਾ ਉੱਪਰ ਤੱਕ ਜਾਂਦਾ ਹੋਵੇਗਾ। ਪੰਜਾਬ ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਰੇਤਾ ਚੋਰੀ ਹੋ ਰਹੀ ਹੈ। ਇਹ ਪੈਸਾ ਸਾਰੇ ਵੱਡੇ ਮੰਤਰੀਆਂ ਤੇ ਵਿਧਾਇਕਾਂ ਤੱਕ ਪਹੁੰਚਦਾ ਹੈ।
ਇਹ ਵੀ ਪੜ੍ਹੋ : CM ਚੰਨੀ ਦਾ ਯੂ-ਟਰਨ, ਸੇਵਾਮੁਕਤ ਮੁਲਾਜ਼ਮ ਤਿੰਨ ਸ਼ਰਤਾਂ ਨਾਲ ਜਾਰੀ ਰੱਖ ਸਕਣਗੇ ਨੌਕਰੀ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਬਾਅਦ ਅਸੀਂ ਇਹ ਰੇਤਾ ਚੋਰੀ ਰੋਕਾਂਗੇ, ਇਨ੍ਹਾਂ ਨੂੰ ਜੇਲ੍ਹ ‘ਚ ਡੱਕਾਂਗੇ। ਫਿਰ ਉਹੀ ਪੈਸਾ ਔਰਤਾਂ ਵਿੱਚ ਵੰਡਾਂਗੇ। ਇਹ ਕੰਮ ਤਾਂ 10 ਹਜ਼ਾਰ ਕਰੋੜ ਵਿੱਚ ਹੀ ਨਿਪਟ ਜਾਏਗਾ। ਜਿਹੜਾ ਪੈਸਾ ਮੰਤਰੀਆਂ ਦੀ ਜੇਬ ਵਿੱਚ ਜਾ ਰਿਹਾ ਹੈ, ਉਹ ਅਸੀਂ ਜਨਤਾ ਵਿੱਚ ਵੰਡਾਂਗੇ।