ਲੁਧਿਆਣਾ ਸ਼ਹਿਰ ਦੇ ਸਨਅਤਕਾਰਾਂ ਦੀ ਪੰਜਾਬ ਮੁਕਤੀ ਮੋਰਚਾ ਵੱਲੋਂ ਕੱਲ੍ਹ ਕਿਸਾਨੀ ਮੋਰਚੇ ਦੇ ਆਗੂਆਂ ਦੇ ਸਨਮਾਨ ਲਈ ਵਿਸ਼ੇਸ਼ ਸਨਮਾਨ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਕਿਸਾਨੀ ਮੋਰਚੇ ਵਿੱਚ ਸਾਥ ਦੇਣ ਵਾਲੇ ਆਗੂ ਤੇ ਸਮਾਜਿਕ ਜੱਥੇਬੰਦੀਆਂ ਤੇ ਸੰਤ ਸਮਾਜ ਦੇ ਲੋਕਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਿਸੇ ਵਿਅਕਤੀ ਜਾਂ ਕਿਸੇ ਜੱਥੇਬੰਦੀ ਨਾਲ ਨਹੀਂ ਹੈ, ਬਲਕਿ ਸਿਸਟਮ ਨਾਲ ਹੈ।

ਉਨ੍ਹਾਂ ਕਿਹਾ ਕਿ ਹੁਣ ਕਿਸਾਨੀ ਮੋਰਚਾ ਖਤਮ ਹੋ ਗਿਆ ਹੈ, ਇਸ ਕਰਕੇ ਹੁਣ ਭਾਜਪਾ ਦਾ ਕਿਉਂ ਵਿਰੋਧ ਕਰਨਾ ਹੈ। ਲੁਧਿਆਣਾ ਦੇ ਪੈਲੇਸ ਵਿੱਚ ਪੰਜਾਬ ਮੁਕਤੀ ਮੋਰਚਾ ਵੱਲੋਂ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਨੇ ਸਿਆਸਤ ‘ਚ ਦਾਖਲੇ ਸਬੰਧੀ ਉਨ੍ਹਾਂ ਕਿਹਾ ਕਿ ਹਾਲੇ ਇਸ ਸਬੰਧੀ ਕਿਸਾਨ ਜੱਥੇਬੰਦੀਆਂ ਵੱਲੋਂ ਚਰਚਾ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਇਸ ‘ਤੇ ਫੈਸਲਾ ਲਿਆ ਜਾਵੇਗਾ। ਇਸ ਮੌਕੇ ਸਾਬਕਾ ਜੱਥੇਦਾਰ ਜਸਵੀਰ ਸਿੰਘ ਰੋਡੇ, ਅਦਾਕਾਰ ਮੰਗਲ ਢਿੱਲੋਂ, ਜੂਝਦਾ ਪੰਜਾਬ ਤੇ ਅਮਿਤੋਜ ਮਾਨ ਨੇ ਵੀ ਸੰਬੋਧਨ ਕੀਤਾ।
ਭਾਰਤੀ ਆਰਥਿਕ ਪਾਰਟੀ ਦੇ ਪ੍ਰਧਾਨ ਤਰੁਨ ਜੈਨ ਬਾਵਾ ਨੇ ਕਿਹਾ ਕਿ ਪਿੱਛਲੇ 75 ਸਾਲਾਂ ਤੋਂ ਵਪਾਰੀ ਸਰਕਾਰ ਦੀ ਲੁੱਟ ਦੇ ਸ਼ਿਕਾਰ ਹੋ ਰਹੇ ਹਨ। ਵਾਰ ਵਾਰ ਨਵੀਂ ਟੈਕਸ ਨੀਤੀ ਲਾਗੂ ਕੀਤੀ ਜਾਂਦੀ ਹੈ ਪਰ ਟੈਕਸ ਦੇਣ ਦੇ ਬਾਵਜੂਦ ਅਫ਼ਸਰਸ਼ਾਹੀ ਤੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਕਾਰੋਬਾਰੀ ਤੇ ਵਪਾਰੀ ਚੋਣਾਂ ਵਿੱਚ ਆਪਣੇ ਭਾਈਚਾਰੇ ਨੂੰ ਉਤਾਰਨਗੇ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
