ਲੁਧਿਆਣਾ ਦੇ ਖੰਨਾ ਕਸਬੇ ‘ਚ ਦੇਰ ਸ਼ਾਮ ਬਾਈਕ ਸਵਾਰ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ਾਂ ਨੇ ਮਾਂ ਨਾਲ ਕਾਰ ‘ਚ ਸਫਰ ਕਰ ਰਹੇ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਕਾਰ ਦੀ ਭੰਨ-ਤੋੜ ਕੀਤੀ। ਨੈਸ਼ਨਲ ਹਾਈਵੇ ‘ਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਖੰਨਾ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲੀਆ ਨਿਸ਼ਾਨ ਹੈ।
ਬਦਮਾਸ਼ਾਂ ਨੇ ਲਲਹੇੜੀ ਚੌਕ ‘ਤੇ ਆਪਣੀ ਬਾਈਕ ਨੂੰ ਕਾਰ ਦੇ ਅੱਗੇ ਸੁੱਟ ਦਿੱਤਾ। ਉਨ੍ਹਾਂ ਨੌਜਵਾਨ ਨੂੰ ਕਿਹਾ ਕਿ ਉਸ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਕੇ ਸੁੱਟ ਦਿੱਤਾ ਹੈ, ਉਹ ਜੁਰਮਾਨਾ ਭਰ ਦੇਵੇ। ਕਾਰ ਚਾਲਕ ਅਨੁਸਾਰ ਉਸ ਦੀ ਕਾਰ ਬਾਈਕ ਨਾਲ ਨਹੀਂ ਟਕਰਾਈ। ਅਜੇ ਉਹ ਬਾਈਕ ਸਵਾਰਾਂ ਨਾਲ ਗੱਲ ਕਰ ਰਿਹਾ ਸੀ ਕਿ ਇਸੇ ਦੌਰਾਨ ਉਨ੍ਹਾਂ ਨੇ ਆਪਣੇ ਕੁਝ ਸਾਥੀਆਂ ਨੂੰ ਉਥੇ ਬੁਲਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਨਾਲ ਭੰਨੀ ਕਾਰ ਹਥਿਆਰਬੰਦ ਨੌਜਵਾਨਾਂ ਨੇ ਤਲਵਾਰਾਂ, ਰਾਡਾਂ ਆਦਿ ਨਾਲ ਸਕੋਡਾ ਕਾਰ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਮੁਲਜ਼ਮਾਂ ਨੇ ਕਾਰ ਚਾਲਕ ਨੂੰ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਅਤੇ ਫ਼ਰਾਰ ਹੋ ਗਏ। ਕਾਰ ਚਾਲਕ ਅਰਮਨਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਪਿੰਡ ਲਲਹੇੜੀ ਤੋਂ ਵਾਪਸ ਬਿਲਗਾ ਜਾ ਰਿਹਾ ਸੀ। ਉਦੋਂ ਦੋ ਬਾਈਕ ਸਵਾਰ ਨੌਜਵਾਨ ਲਲਹੇੜੀ ਚੌਕ ‘ਤੇ ਉਨ੍ਹਾਂ ਦੀ ਕਾਰ ਦੇ ਅੱਗੇ ਆ ਗਏ। ਉਕਤ ਨੌਜਵਾਨਾਂ ਨੇ ਖੁਦ ਬਾਈਕ ਨੂੰ ਕਾਰ ਅੱਗੇ ਸੁੱਟ ਦਿੱਤਾ ਅਤੇ ਉਸ ਨਾਲ ਗੁੰਡਾਗਰਦੀ ਕਰਦੇ ਹੋਏ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਅਰਮਾਨਜੋਤ ਨੇ ਇਤਰਾਜ਼ ਕੀਤਾ ਤਾਂ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।