ਤਾਮਿਲਨਾਡੂ ਵਿਚ ਹੈਲੀਕਾਪਟਰ ਹਾਦਸੇ ਵਿਚ ਜਾਨ ਗੁਆਉਣ ਵਾਲੇ ਸ਼ਹੀਦ ਗੁਰਸੇਵਕ ਦੀ ਮ੍ਰਿਤਕ ਦੇਹ ਅੱਜ ਅੰਮ੍ਰਿਤਸਰ ਪੁੱਜ ਗਈ ਹੈ। ਇਲਾਕੇ ਦੇ ਲੋਕਾਂ ਨੂੰ ਨਾਇਕ ਦੇ ਅੰਤਿਮ ਦਰਸ਼ਨ ਕਰਵਾਏ ਜਾਣਗੇ ਤੇ ਰਾਜਕੀ ਸਨਮਾਨਾਂ ਨਾਲ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਹੋਣਗੀਆਂ।
CDS ਬਿਪਨ ਰਾਵਤ ਨਾਲ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਨਾਇਕ ਗੁਰਸੇਵਕ ਸਿੰਘ ਨੇ ਸਾਲ 2004 ਵਿਚ ਫੌਜ ਜੁਆਇਨ ਕੀਤੀ ਸੀ। ਦੋ ਧੀਆਂ ਤੇ ਇੱਕ ਪੁੱਤਰ ਦੇ ਪਿਓ ਗੁਰਸੇਵਕ ਸਿੰਘ ਦੀ 8 ਦਸਬੰਰ ਨੂੰ ਤਾਮਿਲਨਾਡੂ ਹਾਦਸੇ ਵਿਚ ਜਾਨ ਗਈ ਸੀ ਤੇ ਬਾਅਦ ਵਿਚ ਮ੍ਰਿਤਕ ਦੇਹ ਦੀ ਪਛਾਣ ਲਈ ਫੌਜ ਨੇ ਗੁਰਸੇਵਕ ਦੇ ਪਿਤਾ ਕਾਬੁਲ ਸਿੰਘ ਦਾ ਡੀਐੱਨਏ ਟਾਸਟ ਲੈ ਸੈਂਪਲ ਕੀਤਾ ਸੀ।
ਪੰਜ ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸੈਨਿਕ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਦੇ ਉਸ ਦੀ ਪਤਨੀ ਅੰਤਿਮ ਦਰਸ਼ਨ ਕਰ ਸਕੇਗੀ। ਤਰਨਤਾਰਨ ਦੇ ਡੀ. ਸੀ. ਕੁਲਵੰਤ ਸਿੰਘ,ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਤੋਂ ਇਲਾਵਾ ਫੌਜ ਦੇ ਅਧਿਕਾਰੀ ਗੁਰਸੇਵਕ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: