ਮੁਕਤਸਰ ਵਿਚ ਦਿਨ ਦਿਹਾੜੇ ਹੋਲਸੇਲ ਦੀ ਦੁਕਾਨ ‘ਤੇ ਪਿਸਤੌਲ ਦੀ ਨੋਕ ‘ਤੇ ਬਦਮਾਸ਼ਾਂ ਨੇ ਡੇਢ ਲੱਖ ਰੁਪਏ ਦੀ ਲੁੱਟ ਕੀਤੀ। ਬਦਮਾਸ਼ ਬਾਈਕ ‘ਤੇ ਸਵਾਰ ਹੋ ਕੇ ਪਹੁੰਚੇ ਸਨ। ਲੁੱਟ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ, ਡੀਐੱਸਪੀ ਜਗਦੀਸ਼ ਸਨੇਹੀ ਪੁਲਿਸ ਬਲ ਸਣੇ ਮੌਕੇ ‘ਤੇ ਪਹੁੰਚੇ ਤੇ ਦੁਕਾਨਦਾਰ ਤੋਂ ਪੁੱਛਗਿਛ ਕੀਤੀ।
ਦੁਕਾਨ ਮਾਲਕ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਖੰਡ, ਚਾਹ ਪੱਤੀ ਦੀ ਹੋਲਸੇਲ ਦੀ ਦੁਕਾਨ ਹੈ। ਅੱਜ ਲਗਭਗ 3 ਵਜੇ ਉਸ ਦੇ ਪਿਤਾ ਦੁਕਾਨ ‘ਤੇ ਬੈਠੇ ਸਨ। ਉਸੇ ਦੌਰਾਨ ਬਾਈਕ ‘ਤੇ ਸਵਾਰ ਹੋ ਕੇ 3 ਨਕਾਬਪੋਸ਼ ਬਦਮਾਸ਼ ਦੁਕਾਨ ‘ਤੇ ਪਹੁੰਚੇ। ਬਦਮਾਸ਼ਾਂ ਦੇ ਹੱਥਾਂ ਵਿਚ ਤਲਵਾਰ ਤੇ ਬੰਦੂਕ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਸੰਸਦ ‘ਚ ਉਠੀ ਮੰਗ-‘ਇਮਰਾਨ ਖਾਨ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ ਦੀ ਸਜ਼ਾ’
ਉਨ੍ਹਾਂ ਨੇ ਆਉਂਦੇ ਹੀ ਉਸ ਦੇ ਪਿਤਾ ਨੂੰ ਕਿਹਾ ਕਿ ਤੁਹਾਡੇ ਕੋਲ ਜੋ ਕੁਝ ਵੀ ਹੈ, ਸਾਨੂੰ ਦੇ ਦਿਓ। ਜਦੋਂ ਉਸ ਦੇ ਪਿਤਾ ਪੈਸੇ ਦੇਣ ਲੱਗੇ ਤਾਂ ਬਦਮਾਸ਼ਾਂ ਨੇ ਤਿਜੌਰੀ ਤੋਂ 1.5 ਲੱਖ ਕੈਸ਼ ਕੱਢਲਿਆ। ਜਾਂਦੇ ਹੋਏ ਉਹ ਬਾਹਰ ਤੋਂ ਦੁਕਾਨ ਦਾ ਸ਼ਟਰ ਬੰਦ ਕਰ ਗਏ। ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਤਿੰਨ ਲੁਟੇਰੇ ਬਾਈਕ ‘ਤੇ ਜਾਂਦੇ ਹੋਏ ਕੈਦ ਹੋ ਗਏ। ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: