accident delhi ludhiana highway: ਲੁਧਿਆਣਾ (ਤਰਸੇਮ ਭਾਰਦਵਾਜ)-ਕਹਿੰਦੇ ਹਨ, ‘ਜਾਕੋ ਰਖੇ ਸਾਈਆ ਮਾਰ ਸਕੇ ਨਾ ਕੋਈ’ ਅਖਾਣ ਨੂੰ ਸਹੀ ਸਾਬਿਤ ਕਰਦਾ ਹੋਇਆ ਮਹਾਨਗਰ ‘ਚ ਇੰਨਾ ਭਿਆਨਕ ਹਾਦਸਾ ਵਾਪਰ ਗਿਆ ਕਿ ਇਸ ਦੌਰਾਨ ਜਾਨੀ ਨੁਕਸਾਨ ਹੋਂਣ ਤੋਂ ਤਾਂ ਬਚਾਅ ਹੋ ਗਿਆ ਪਰ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਦੱਸ ਦੇਈਏ ਕਿ ਮਹਾਨਗਰ ‘ਚ ਦਿੱਲੀ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਖੰਨਾ ਕੋਲੋਂ ਲੰਘਦੇ ਹੋਏ ਸਵਿਫਟ ਕਾਰ ਫਲਾਈਓਵਰ ‘ਤੇ ਡਿਵਾਈਡਰ ਨਾਲ ਟਕਰਾ ਕੇ ਪਲਟਣੀਆ ਖਾਂਦੀ ਹੋਈ ਦੂਜੀ ਕਾਰ ‘ਤੇ ਜਾ ਡਿੱਗੀ। ਹਾਦਸੇ ਦੌਰਾਨ ਕਾਰ ਰੇਲਿੰਗ ਨਾਲ ਟਕਰਾ ਕੇ ਹੇਠਾਂ ਡਿੱਗਣ ਤੋਂ ਤਾਂ ਬਚ ਗਈ ਪਰ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਗਨੀਮਤ ਨਾਲ ਹਾਦਸੇ ਦੌਰਾਨ ਕਾਰ ਸਵਾਰ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ।
ਦੱਸ ਦੇਈਏ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਵਿਫਟ ਕਾਰ ਦਾ ਟਾਇਰ ਫਟਣ ਕਾਰਨ ਸੰਤੁਲਨ ਵਿਗੜਨ ਗਿਆ ਤਾਂ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਦੂਜੇ ਪਾਸੇ ਪਲਟਣੀਆਂ ਖਾਂਦੇ ਹੋਏ ਲੁਧਿਆਣਾ ਵਾਲੇ ਪਾਸੇ ਤੋਂ ਚੰਡੀਗੜ੍ਹ ਨੂੰ ਜਾ ਰਹੀ ਕਿਆ ਕੰਪਨੀ ਦੀ ਕਾਰ ‘ਤੇ ਜਾ ਡਿਗੀ। ਜਦੋਂ ਇਹ ਹਾਦਸਾ ਵਾਪਰਿਆਂ ਤਾਂ ਉਸ ਸਮੇਂ ਫਲਾਈਓਵਰ ਦੇ ਹੇਠਾਂ ਕਾਫੀ ਭੀੜ ਸੀ। ਜੇਕਰ ਕਾਰ ਹੇਠਾਂ ਡਿੱਗਦੀ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ। ਹਾਦਸੇ ਤੋਂ ਬਾਅਦ ਰੋਡ ‘ਤੇ ਕਾਫੀ ਲੰਬਾ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਨੇ ਕਾਫੀ ਮਸ਼ੱਕਤ ਤੋਂ ਬਾਅਦ ਹਟਾਇਆ।