Alcohol children movie Raees: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਕੱਲ ਜੋ ਫਿਲਮਾਂ ‘ਚ ਦੇਖਿਆ ਜਾ ਰਿਹਾ ਹੈ, ਹੁਣ ਉਹੀ ਅਸਲ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਗੱਲ ਕਰਦੇ ਹਾਂ ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਹੋਈ ਇਕ ਵੀਡੀਓ ਦੀ, ਜਿਸ ‘ਚ ਕੁਝ ਬੱਚੇ ਥੈਲੀਆਂ ‘ਚ ਸ਼ਰਾਬ ਵੇਚਦੇ ਨਜ਼ਰ ਆ ਰਹੇ ਸੀ। ਜਦੋਂ ਇਸ ਮਾਮਲੇ ਬਾਰੇ ਜਾਂਚ ਕੀਤੀ ਗਈ ਤਾਂ ਜੋ ਸੱਚ ਨਿਕਲੀ ਤੇ ਲੁਧਿਆਣਾ ਦੇ ਖੰਨਾ ਸ਼ਹਿਰ ਦੀ ਪਾਈ ਗਈ। ਇਸ ਤੋਂ ਬਾਅਦ ਪੁਲਿਸ ਅਤੇ ਐਕਸਾਈਜ਼ ਵਿਭਾਗ ‘ਚ ਹਫੜਾ-ਦਫੜੀ ਜਿਹੀ ਮੱਚ ਗਈ ਤੇ ਮੌਕੇ ‘ਤੇ ਕਾਰਵਾਈ ਕਰਦੇ ਹੋਏ 2 ਵਿਭਾਗਾਂ ਵੱਲੋਂ ਖੰਨਾ ਦੇ ਮਾਡਲ ਟਾਊਨ ਦੇ ਵਿਕਾਸ ਨਗਰ, ਸਮਰਾਲਾ ਰੋਡ ਵਿਖੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਗਈ, ਹਾਲਾਂਕਿ ਪੁਲਿਸ ਦੇ ਛਾਪੇ ਤੋਂ ਪਹਿਲਾਂ ਹੀ ਬਹੁਤੇ ਲੋਕ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜਣ ‘ਚ ਕਾਮਯਾਬ ਹੋ ਗਏ। ਪੁਲਿਸ ਨੂੰ 4 ਬੋਤਲਾਂ ਸ਼ਰਾਬ ਦੀਆਂ ਹੀ ਮਿਲੀਆਂ ਪਰ ਵੱਖ-ਵੱਖ ਘਰਾਂ ‘ਚੋਂ ਹਰਿਆਣਾ ਦੀ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਲਿਫ਼ਾਫੇ ਬਰਾਮਦ ਕੀਤੇ ਗਏ।
ਦੱਸਣਯੋਗ ਹੈ ਕਿ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਕਸ਼ਮੀਰਾ ਸਿੰਘ ਅਤੇ ਖੰਨਾ ਦੇ ਉੱਚ ਅਧਿਕਾਰੀਆਂ ਦੀ ਹਦਾਇਤ ‘ਤੇ ਮਾਡਲ ਟਾਊਨ, ਸਮਰਾਲਾ ਰੋਡ ਇਲਾਕੇ ‘ਚ ਭਾਰੀ ਫੋਰਸ ਸਮੇਤ ਛਾਪੇਮਾਰੀ ਕੀਤੀ।ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਾਇਦ ਪੁਲਿਸ ਦੀ ਕਾਰਵਾਈ ਦੀ ਸੂਚਨਾ ਮਿਲ ਗਈ ਸੀ, ਜਿਸ ਕਰਕੇ ਬਹੁਤੇ ਵਿਅਕਤੀ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ। ਘਰਾਂ ‘ਚ ਕੋਈ ਪੁਰਸ਼ ਨਹੀਂ ਮਿਲਿਆ, ਜਿਸ ਕਰਕੇ ਜਨਾਨੀਆਂ ਦੀ ਮੌਜੂਦਗੀ ‘ਚ ਘਰਾਂ ਦੀ ਤਲਾਸ਼ੀ ਲਈ ਗਈ ਪਰ ਪੁਲਿਸ ਨਾਲ ਕੋਈ ਮਹਿਲਾ ਮੁਲਾਜ਼ਮ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਇਕ ਘਰ ਅੰਦਰ ਜਨਾਨੀ ਨਾਲ ਬਹਿਸ ਵੀ ਕਰਨੀ ਪਈ ਫਿਲਹਾਲ ਇਸ ਛਾਪੇਮਾਰੀ ਨਾਲ ਦੋਵੇਂ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।