canada fraud case against teacher: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ‘ਚ ਆਏ ਦਿਨ ਵਿਦੇਸ਼ ਭੇਜਣ ਦੇ ਨਾਂ ‘ਤੇ ਪੈਸੇ ਠੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਨਵਾਂ ਮਾਮਲਾ ਜਗਰਾਓ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨਾਲ ਲਗਭਗ 24 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜਿਸ ਸਬੰਧੀ ਜਾਣਕਾਰੀ ਪੀੜਤ ਵਿਅਕਤੀ ਵੱਲੋਂ ਜਗਰਾਓ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਗਰਾਓ ਥਾਣਾ ਮੁਖੀ ਪੁਲਿਸ ਚੌਕੀ ਬੱਸ ਸਟੈਂਡ ਐੱਸ.ਆਈ ਪਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਕੁਲਦੀਪ ਸਿੰਘ ਨਿਵਾਸੀ ਪਿੰਡ ਬੁਰਜ ਕਲਾਰਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਸਰਬਜੀਤ ਸਿੰਘ ਕਰਬਲ ਨਿਵਾਸੀ ਸਿਟੀ ਇਨਕਲੇਵ ਫੇਜ 2 ਜਗਰਾਓ ਟ੍ਰੈਵਲ ਏਜੰਟ ਦਾ ਕੰਮ ਕਰਦਾ ਹੈ। ਸਰਬਜੀਤ ਸਿੰਘ ਨੇ ਉਨ੍ਹਾਂ ਦੇ ਧੀ ਅਤੇ ਜਵਾਈ ਨੂੰ ਕੈਨੇਡਾ ਵਰਕ ਪਰਮਿਟ ‘ਤੇ ਭੇਜਣ ਲਈ ਕਿਹਾ, ਉਸ ਦੇ ਝਾਂਸੇ ‘ਚ ਆ ਕੇ ਕੁਲਦੀਪ ਸਿੰਘ ਨੇ 4 ਕਿਸ਼ਤਾਂ ‘ਚ 28 ਲੱਖ ਰੁਪਏ ਵੀ ਦਿੱਤੇ ਪਰ 1 ਸਾਲ ਬੀਤ ਜਾਣ ‘ਤੇ ਸਰਬਜੀਤ ਸਿੰਘ ਨੇ ਨਾ ਕੁਲਦੀਪ ਸਿੰਘ ਦੇ ਧੀ-ਜਵਾਈ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਮੋੜੇ। ਜਦੋਂ ਕੁਲਦੀਪ ਸਿੰਘ ਨੇ ਉਸ ਤੋਂ ਪੈਸੇ ਮੰਗੇ ਤਾਂ ਸਰਬਜੀਤ ਸਿੰਘ ਨੇ 4 ਲੱਖ ਰੁਪਏ ਮੋੜ ਦਿੱਤੇ ਪਰ ਬਾਕੀ ਪੈਸੇ ਮੋੜਨ ਤੋਂ ਟਾਲਮਟੋਲ ਕਰਨ ਲੱਗਿਆ। ਇਸ ਗੱਲ ਤੋਂ ਤੰਗ ਆ ਕੇ ਕੁਲਦੀਪ ਸਿੰਘ ਨੇ ਸਰਬਜੀਤ ਸਿੰਘ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਹੈ।
ਇਹ ਵੀ ਦੇਖੋ–