Child death uncontrolled car crash: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੁਣ ਖੰਨਾ ‘ਚ ਦਿਲ ਦਹਿਲਾ ਦੇਣਾ ਵਾਲਾ ਹਾਦਸਾ ਵਾਪਰ ਗਿਆ ਹੈ, ਜਿੱਥੇ 2 ਬੱਚੇ ਤੇਜ਼ ਰਫਤਾਰ ਕਾਰ ਦੀ ਚਪੇਟ ‘ਚ ਆ ਗਏ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਜਦਕਿ ਇਕ ਬੱਚਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮ੍ਰਿਤਕ ਬੱਚੇ ਦੀ ਪਛਾਣ 5 ਸਾਲਾ ਜਸ਼ਨਪ੍ਰੀਤ ਸਿੰਘ ਦੇ ਨਾਂ ਨਾਲ ਹੋਈ ਜਦਕਿ ਦੂਜਾ 6 ਮਹੀਨਿਆਂ ਦੇ ਕਰੀਬ ਬੱਚਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਸਾਬਕਾ ਸਰਪੰਚ ਦਲਬੀਰ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਮੰਜੀ ਸਾਹਿਬ ਨੇੜੇ ਸਰਵਿਸ ਰੋੜ ‘ਤੇ ਗਗਨਦੀਪ ਸਿੰਘ ਵਾਸੀ ਕੋਟ ਪਨੈਚ ਆਪਣੇ ਪਰਿਵਾਰ ਸਮੇਤ ਇਕ ਢਾਬੇ ਦਾ ਕੰਮ ਚਲਾ ਰਿਹਾ ਸੀ। ਅੱਜ ਉਸਦੇ ਦੋ ਬੱਚੇ ਬਾਹਰ ਧੁੱਪ ਦੇ ‘ਚ ਮੰਜੇ ‘ਤੇ ਬੈਠੇ ਹੋਏ ਸਨ ਕਿ ਖੰਨਾ ਸ਼ਹਿਰ ਤੋਂ ਆ ਰਹੀ ਤੇਜ਼ ਰਫਤਾਰ ਅਲਟੋ ਨੇ ਉਸ ਬੱਚਿਆਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ, ਜਦਕਿ ਇੱਕ ਬੱਚਾ ਜਸ਼ਨਪ੍ਰੀਤ ਸਿੰਘ ਨੂੰ ਆਲਟੋ ਕਾਰ ਪਲਟੀਆਂ ਮਾਰਦੀ-ਮਾਰਦੀ ਦੂਰ ਤਕ ਨਾਲ ਖਿੱਚ ਕੇ ਲੈ ਗਈ। ਸਾਬਕਾ ਸਰਪੰਚ ਦਲਬੀਰ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਦੱਸਿਆ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਡਰਾਈਵਰ ਤੋਂ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਆਲਟੋ ਕਾਰ ‘ਚ 2 ਨੌਜਵਾਨ ਇਕ ਲੜਕੀ ਸਮੇਤ ਸਵਾਰ ਸਨ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਖੰਨਾ ਦੇ ਡੀ.ਐੱਸ.ਪੀ ਰਾਜਨਪ੍ਰਮਿੰਦਰ ਸਿੰਘ, ਐੱਸ. ਐੱਚ. ਓ ਹਿੰਮਤ ਕੁਮਾਰ ਮਲਹੋਤਰਾ ਪੁਲਿਸ ਚੌਂਕੀ ਕੋਟਾਂ ਦੇ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਨੇ ਸੜਕ ਹਾਦਸਾ ਵਾਲੀ ਥਾਂ ਤੇ ਪਹੁੰਚ ਗਏ। ਘਟਨਾ ਦਾ ਜਾਇਜ਼ਾ ਲਿਆ। ਜਦੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਖੰਨਾ ਦੇ ਡੀ.ਐੱਸ.ਪੀ ਰਾਜਨਪਰਮਿੰਦਰ ਸਿੰਘ ਨੇ ਕਿਹਾ ਇਸ ਹਾਦਸੇ ‘ਚ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਕਾਰ ਸਵਾਰ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ-–