corona woman death health department: ਲੁਧਿਆਣਾ ‘ਚ ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਲੋਕਾਂ ‘ਤੇ ਕਹਿਰ ਵਰ੍ਹਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮਹਾਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਡੀ.ਐੱਮ.ਸੀ.ਐੱਚ ‘ਚ ਖੰਨਾ ਇਨਕਲੇਵ ਨਿਵਾਸੀ 65 ਸਾਲਾਂ ਕੋਰੋਨਾ ਪੀੜਤ ਮਹਿਲਾ ਨੇ ਦਮ ਤੋੜ ਦਿੱਤਾ ਪਰ 20 ਘੰਟਿਆਂ ਤੱਕ ਹਸਪਤਾਲ ਸਟਾਫ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਸੀ। ਦੱਸ ਦੇਈਏ ਕਿ ਮ੍ਰਿਤਕ ਮਹਿਲਾ ਨੇ ਬੀਤੇ ਦਿਨ ਭਾਵ ਬੁੱਧਵਾਰ ਸ਼ਾਮ 6 ਵਜੇ ਦਮ ਤੋੜ ਦਿੱਤਾ ਪਰ ਮਹਿਲਾ ਦੀ ਮੌਤ ਬਾਰੇ ਵੀਰਵਾਰ ਸ਼ਾਮ ਤੱਕ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਸੀ।ਇਸ ਦੌਰਾਨ ਲਾਪਰਵਾਹੀਂ ਦੀ ਹੱਦ ਉਦੋ ਪਾਰ ਹੋ ਗਈ, ਜਦੋਂ ਸਿਹਤ ਵਿਭਾਗ ਵੱਲੋਂ ਮੀਡੀਆ ਬੁਲੇਟਿਨ ‘ਚ ਮਹਿਲਾ ਦੀ ਮੌਤ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਸੀ।
ਦੂਜੇ ਪਾਸੇ ਪਰਿਵਾਰ ਦੇ ਮੈਂਬਰਾਂ ਨੂੰ ਮਹਿਲਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਬੁੱਧਵਾਰ ਨੂੰ ਹੀ ਮਿਲ ਗਈ ਸੀ, ਜਿਸ ਦੇ ਬਾਵਜੂਦ ਵੀ ਪਰਿਵਾਰ ਦੇ ਮੈਂਬਰ ਅਤੇ ਉਨ੍ਹਾਂ ਦੇ ਘਰ ‘ਚ ਰਹਿਣ ਵਾਲੇ ਦੂਜੇ ਲੋਕਾਂ ਇਲਾਕੇ ਦੇ ਲੋਕਾਂ ਨੂੰ ਮਿਲਦੇ ਰਹੇ। ਇਸ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦਾ ਟੈਸਟ ਹੋਇਆ ਅਤੇ ਉਹ ਪਾਜ਼ੀਟਿਵ ਆ ਜਾਂਦੇ ਹਨ ਤਾਂ ਇਲਾਕੇ ‘ਚ ਵਾਇਰਸ ਫੈਲਣ ਦਾ ਖਤਰਾ ਵੱਧ ਜਾਵੇਗਾ।