hotel owners kidnapped girl moga: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ ਜਦੋਂ ਇੱਥੇ ਮਸ਼ਹੂਰ ਕਾਰੋਬਾਰੀ ਦੀ ਧੀ ਅਚਾਨਕ ਲਾਪਤਾ ਹੋ ਗਈ। ਦਰਅਸਲ ਮਾਮਲਾ ਸ਼ਹਿਰ ਦੇ ਐੱਸ.ਬੀ.ਐੱਸ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਸ਼ਹੂਰ ਕਾਰੋਬਾਰੀ ਹੋਟਲ ਕੀਜ਼ ਦਾ ਮਾਲਕ ਪੰਕਜ ਗੁਪਤਾ ਦੀ ਢਾਈ ਸਾਲਾਂ ਧੀ ਮੰਗਲਵਾਰ ਦੁਪਹਿਰ ਸਮੇਂ ਅਗਵਾ ਹੋ ਗਈ। ਘਟਨਾ ਦੀ ਜਾਣਕਾਰੀ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਕੁਝ ਹੀ ਘੰਟਿਆਂ ਦੇ ਅੰਦਰ ਬੱਚੀ ਨੂੰ ਮੋਗਾ ਤੋਂ ਠੀਕ ਠਾਕ ਬਰਾਮਦ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਘਟਨਾ ਨੂੰ ਅੰਜ਼ਾਮ ਕਾਰੋਬਾਰੀ ਦੇ ਵਫਾਦਾਰ ਡਰਾਈਵਰ ਨੇ ਹੀ ਅੰਜ਼ਾਮ ਦਿੱਤਾ ਸੀ, ਜਿਸ ਦੀ ਪਛਾਣ ਡਗਰੂ ਨਿਵਾਸੀ ਰਾਜਿੰਦਰ ਪਾਲ ਵਜੋਂ ਹੋਈ ਹੈ।
ਇਸ ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਰੋਜ਼ਾਨਾ ਦੀ ਤਰ੍ਹਾਂ ਮੁਲਜ਼ਮ ਡਰਾਈਵਰ ਬੱਚੀ ਨੂੰ ਘੁੰਮਾਉਣ ਲਈ ਬਾਹਰ ਲੈ ਗਿਆ ਪਰ ਸ਼ਾਮ ਸਮੇਂ ਤੱਕ ਨਾ ਤਾਂ ਵਾਪਿਸ ਆਇਆ ਅਤੇ ਆਪਣੇ ਮੋਬਾਇਲ ਵੀ ਸਵਿੱਚ ਆਫ ਕਰ ਲਿਆ। ਇੰਨਾ ਹੀ ਨਹੀਂ ਮੁਲਜ਼ਮ ਨੇ ਆਪਣੇ ਮਾਲਕ ਨੂੰ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਜਿਸ ਤੋਂ ਬਾਅਦ ਕਾਰੋਬਾਰੀ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਮੌਕੇ ‘ਤੇ ਹੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ 20 ਅਧਿਕਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਜਿਸ ‘ਚ ਡੀ.ਸੀ.ਪੀ, ਏ.ਡੀ.ਸੀ.ਪੀ, ਏ.ਸੀ.ਪੀ ਤੇ ਐੱਸ.ਐੱਚ.ਓ ਪੱਧਰ ਦੇ ਅਧਿਕਾਰੀ ਸ਼ਾਮਿਲ ਹੋਏ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਫਿਲਹਾਲ ਪੁਲਿਸ ਵੱਲੋਂ ਬੱਚੀ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ। ਦੂਜੇ ਪਾਸੇ ਹਿਰਾਸਤ ‘ਚ ਲਏ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੇ ਫਰਾਰ ਸਾਥੀਆਂ ਦੀ ਭਾਲ ਜਾਰੀ ਹੈ।
ਅਧਿਕਾਰਤ ਸੂਤਰਾਂ ਮੁਤਾਬਕ ਮੁਲਜ਼ਮ ਰਾਜਿੰਦਰ ਪਾਲ ਕਾਫੀ ਸਮੇਂ ਤੋਂ ਪੰਕਜ ਗੁਪਤਾ ਕੋਲ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ। ਉਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਵੀ ਦੱਸਿਆ ਕਰਦਾ ਸੀ। ਪੁਲਿਸ ਨੇ ਬਰਾਮਦ ਹੋਈ ਗੱਡੀ ‘ਚੋਂ ਪੁਲਿਸ ਦੀ ਵਰਦੀ, ਪੁਲਿਸ ਦੀ ਬੈਲਟ ਤੇ ਪੁਲਿਸ ਦਾ ਆਈ ਕਾਰਡ ਵੀ ਬਰਾਮਦ ਕੀਤਾ ਹੈ।
ਇਹ ਵੀ ਦੇਖੋ–