ludhiana child died accident: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇਕ ਭਿਆਨਕ ਹਾਦਸੇ ਦੌਰਾਨ 8 ਸਾਲਾਂ ਬੱਚੇ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਘਟਨਾ ਮੁੱਲਾਂਪੁਰ ਵਿਖੇ ਵਾਪਰੀ, ਜਿੱਥੇ ਟਰੱਕ ਹੇਠਾਂ ਆਉਣ ਕਾਰਨ ਅੱਠ ਸਾਲਾ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਾਖਾ ਪੁਲਿਸ ਨੇ ਟਰੱਕ ਚਾਲਕ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਮੁੱਲਾਂਪੁਰ ਦੇ ਪਿੰਡ ਸਹੌਲੀ ਸਥਿਤ ਇਕ ਸ਼ੈਲਰ ‘ਚੋਂ ਚੌਲਾਂ ਦਾ ਭਰਿਆ ਟਰੱਕ ਪਿੰਡ ਮੁੱਲਾਂਪੁਰ ਨੇੜੇ ਬਣੇ ਵੇਅਰਹਾਊਸ ਦੇ ਗੁਦਾਮਾਂ ਵੱਲ ਜਾ ਰਿਹਾ ਸੀ, ਜਦੋਂ ਉਕਤ ਟਰੱਕ ਮੁੱਲਾਂਪੁਰ-ਬੜੈਚ ਲਿੰਕ ਸੜਕ ‘ਤੇ ਸੂਏ ਨੇੜੇ ਪੁੱਜਾ ਤਾਂ ਗਲ਼ੀ ‘ਚੋਂ ਸਾਈਕਲ ‘ਤੇ ਸਵਾਰ ਹੋ ਕੇ ਨਿਕਲ ਰਿਹਾ ਬੱਚਾ ਪਿਛਲੇ ਟਾਇਰਾਂ ਦੀ ਲਪੇਟ ‘ਚ ਆ ਗਿਆ, ਬੱਚੇ ਦੀ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਬੱਚੇ ਦੀ ਪਛਾਣ ਰੀਵਾਨ ਹਾਂਸ ਪੁੱਤਰ ਰਵੀ ਹਾਂਸ ਮੁੱਲਾਂਪੁਰ ਵਜੋਂ ਹੋਈ ਹੈ। ਪਰਿਵਾਕ ਮੈਂਬਰਾਂ ਅਨੁਸਾਰ ਰੀਵਾਨ ਸੈਕਰਟ ਹਾਰਟ ਕਾਨਵੈਂਟ ਸਕੂਲ ਜਗਰਾਓਂ ਵਿਖੇ ਦੂਜੀ ਜਮਾਤ ਦਾ ਵਿਦਿਆਰਥੀ ਸੀ।
ਇਹ ਵੀ ਦੇਖੋ–