ludhiana corona second wave: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਕੋਰੋਨਾਵਾਇਰਸ ਦੀ ਸੈਕਿੰਡ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ‘ਚ ਲੋਕਾਂ ਨੂੰ ਜਿਆਦਾ ਧਿਆਨ ਅਤੇ ਸਾਵਧਾਨੀ ਵਰਤਣ ਦੀ ਜਰੂਰਤ ਹੈ, ਪਰ ਫਿਰ ਵੀ ਲੋਕਾਂ ਵੱਲੋ ਇੰਨੀ ਲਾਪਰਵਾਹੀ ਵਰਤੀ ਜਾ ਰਹੀ ਹੈ, ਜਿਸ ਦਾ ਖਾਮਿਆਜਾ ਉਨ੍ਹਾਂ ਦੇ ਪਰਿਵਾਰਾਂ ਨੂੰ ਅਤੇ ਖੁਦ ਨੂੰ ਭੁਗਤਣਾ ਪੈ ਸਕਦਾ ਹੈ। ਇਹ ਸਥਿਤੀ ਕਿੰਨੀ ਚਿੰਤਾਜਨਕ ਹੈ, ਇਸ ਦਾ ਅੰਦਾਜਾ ਇਸ ਗੱਲ਼ ਤੋਂ ਲਾਇਆ ਜਾ ਸਕਦਾ ਹੈ ਕਿ ਕੋਵਿਡ-19 ਦੀ ਸ਼ੁਰੂਆਤ ‘ਚ 121 ਦਿਨ੍ਹਾਂ ਦੌਰਾਨ ਜਿੱਥੇ 2000 ਮਾਮਲੇ ਸਾਹਮਣੇ ਆਏ ਸੀ, ਇਸ ਦੌਰਾਨ ਸਿਰਫ 24 ਦਿਨਾਂ ਦੌਰਾਨ ਜ਼ਿਲ੍ਹੇ ‘ਚ 1753 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਉਹ ਵੀ ‘ਪਹਿਲੀ ਵੇਵ’ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੰਨੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਜ਼ਿਲ਼੍ਹੇ ‘ਚ 24 ਮਾਰਚ ਤੋਂ ਲੈ ਕੇ 21 ਜੁਲਾਈ (121 ਦਿਨਾਂ) ਦੌਰਾਨ 2000 ਪੀੜਤ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਪਹਿਲੀ ਵੇਵ ਦੇ ਖਤਮ ਹੋਣ ‘ਤੇ 26 ਅਕਤੂਬਰ ਨੂੰ ਜ਼ਿਲ੍ਹੇ ‘ਚ ਸਭ ਤੋਂ ਘੱਟ 24 ਪੀੜਤ ਮਾਮਲੇ ਮਿਲੇ ਸੀ। ਉਸ ਤੋਂ ਬਾਅਦ 24 ਦਿਨਾਂ ਦੌਰਾਨ ਹੀ 1753 ਮਾਮਲੇ ਸਾਹਮਣੇ ਆ ਚੁੱਕੇ ਹਨ। ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜ਼ਿਲ੍ਹੇ ‘ਚ ਸੈਕਿੰਡ ਵੇਵ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪ੍ਰਾਈਵੇਟ ਹਸਪਤਾਲਾਂ ‘ਚ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਲਗਭਗ 30 ਮਰੀਜ਼ ਭਰਤੀ ਸੀ ਪਰ ਹੁਣ ਇਹ ਅੰਕੜਾ 80 ਤੋਂ ਪਾਰ ਪਹੁੰਚ ਰਿਹਾ ਹੈ।
ਦੱਸ ਦੇਈਏ ਕਿ ਲੁਧਿਆਣਾ ‘ਚ ਹੁਣ ਤੱਕ 21769 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ, ਜਿਨ੍ਹਾਂ ‘ਚੋਂ 20054 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ 878 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਜ਼ਿਲ੍ਹੇ ਭਰ ‘ਚ 837 ਸਰਗਰਮ ਮਾਮਲੇ ਹਨ। ਨਵੰਬਰ ਮਹੀਨੇ ‘ਚ ਹੁਣ ਤੱਕ ਦੇ ਇਹ ਸਭ ਤੋਂ ਜਿਆਦਾ ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਹੁਣ ਤੱਕ 3047 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋ ਹੁਣ 75 ਸਰਗਰਮ ਮਾਮਲੇ ਹਨ ਅਤੇ 340 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ — ਸਕੂਲਾਂ ਦੇ ਦਾਖਲਿਆਂ ‘ਚ ਸੁਣੋ ਕਿਵੇਂ ਹੁੰਦੀ ਐ ਘਪਲੇਬਾਜ਼ੀ, ਲੁਧਿਆਣਾ ਦੇ ਰੋਹਿਤ ਸੱਭਰਵਾਲ ਨੇ ਕੀਤੇ ਵੱਡੇ ਖੁਲਾਸੇ !